ਪੰਨਾ:ਨਵੀਨ ਦੁਨੀਆ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਿਆਨ ਵੀ ਉਸੇ ਵਲ ਏ ਤਾਂ ਸ਼ਰਮ ਨਾਲ ਸਿਰ ਨੀਵਾਂ ਕਰ ਲੈਂਦੀ, ਫਿਰ ਜਦ ਉਤਾਂਹ ਤਕਦੀ ਤਾਂ ਦੂਲੇ ਦੀ ਨਿਗ੍ਹਾ ਇਸੇ ਤੇ ਟਿਕੀ ਹੁੰਦੀ। ਇਹ ਹੋਰ ਵੀ ਘਬਰਾਂਦੀ। ਸੰਤੋਸ਼ ਘਬਰਾਹਟ ਦਾ ਕਾਰਨ ਪੁਛਦੀ ਤਾਂ ਕਹਿ ਦਿੰਦੀ। 'ਸਿਰ ਦਰਦ ਹੋ ਰਹੀ ਏ।' ਸੰਤੋਸ਼ ਜਦ ਦੁਆਈ ਖਾਣ ਲਈ ਕਹਿੰਦੀ ਤਾਂ ਉਹ 'ਮੈਨੂੰ ਦੁਆਈ ਖਾਣ ਦੀ ਆਦਤ ਨਹੀਂ,' ਕਹਿ ਕੇ ਟਾਲ ਦਿੰਦੀ।

ਮਹਿਮਾਨਾਂ ਦੇ ਗੋਲ ਤੇਰੇ ਘੇਰੇ ਵਿਚ ਇਸ ਵਕਤ ਮੁਲਾਏ ਦੀ ਮਸ਼ਹੂਰ ਡਾਨਸਰ ਦਾ ਨਾਚ ਹੋ ਰਿਹਾ ਸੀ। ਤਾਲ ਦੇ ਨਾਲ ਨਾਲ ਉਸ ਦੇ ਪੈਰ ਉਠਦੇ ਸਨ। ਉਸ ਦੇ ਹਥਾਂ ਦੀ ਹਰਕਤ ਬੜੀ ਸੁਹਣੀ ਲਗਦੀ ਸੀ। ਉਸ ਦੀਆਂ ਅਖ-ਪਤਲੀਆਂ ਜਦ ਏਧਰ ਓਧਰ ਘੁੰਮਦੀਆਂ ਤਾਂ ਅਜੀਬ ਨਜ਼ਾਰਾ ਬੰਨਦੀਆਂ। ਉਸ ਦੀ ਲੰਮੀ ਜੇਹੀ ਘਗਰੀ ਦਾ ਜਦ ਕੋਈ ਹਿਸਾ ਮਹਿਮਾਨਾਂ ਜਾਂ ਜਾਂਞੀਆਂ ਦੇ ਪੈਰਾਂ ਨੂੰ ਛੂਹ ਜਾਂਦਾ ਤਾਂ ਸਾਰਿਆਂ ਦੀਆਂ ਨਜ਼ਰਾਂ ਘਗਰੀ ਦੇ ਕਿਨਾਰਿਆਂ ਤੇ ਟਿਕ ਜਾਂਦੀਆਂ। ਕੁਝ ਕੁ ਸਮੇਂ ਲਈ ਨਾਚ ਦਾ ਰਸ ਬਝਾ ਰਿਹਾ, ਪਰ ਜਦ ਡਾਨਸਰ ਰੁਕ ਗਈ ਤਾਂ ਕੁਝ ਚਿਰ ਲਈ ਚੁਪ ਛਾਈ ਰਹੀ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਦਰਸ਼ਕਾਂ ਦੀ ਮੰਗ ਸੀ ਕਿ ਸੰਤੋਸ਼ ਵੀ ਆਪਣੀ ਸ਼ਾਦੀ ਦੀ ਖੁਸ਼ੀ ਵਿਚ ਕੁਝ ਨਾ ਕੁਝ ਬੋਲੇ। ਭਾਵੇਂ ਸੰਤੋਸ਼ ਨੇ ਆਪਣੀ ਸੰਗ ਪ੍ਰਗਟ ਕਰਦਿਆਂ ਜ਼ਿੱਦ ਕੀਤੀ ਪਰ ਸਹੇਲੀਆਂ ਦੀ ਚਾਹ ਅਗੇ ਉਸ ਦੀ ਜ਼ਿੱਦ ਨੂੰ ਝੁਕਣਾ ਪਿਆ। ਸੇਠ ਸਾਹਿਬ ਨੇ ਵੀ ਆਪਣੀ ਬੱਚੀ ਨੂੰ ਕੁਝ ਬੋਲਣ ਲਈ ਕਿਹਾ ਅਤੇ ਉਹ ਉਠ ਕੇ ਖਲੋ ਗਈ। ਉਸ ਦੇ ਬੋਲਾਂ ਵਿਚ ਕੰਬਣੀ ਜੇਹੀ ਸੀ। ਉਸ ਦੀ ਅਵਾਜ਼ ਵਿਚ ਘਬਰਾਹਟ ਅਤੇ ਖਿਆਲਾਂ ਦੀ ਲੜੀ ਵਿਚ ਥਰਥਰਾਹਟ ਸੀ। ਉਸ ਨੂੰ ਪਤਾ ਨਹੀਂ ਸੀ ਲਗਦਾ ਕਿ ਉਹ ਲਾੜੇ ਨੂੰ ਜਾਂ ਮਹਿਮਾਨਾਂ ਨੂੰ ਸੰਬੋਧਨ ਕਰੇ ਜਾਂ ਗੀਤ ਗਾ ਕੇ ਹੀ ਕੰਮ ਖਤਮ ਕਰੇ ਤੇ ਜਾਂ ਦੋ ਚਾਰ ਲਫਜ਼ਾਂ ਨਾਲ ਹੀ ਕੰਮ ਸਾਰ ਦੇਵੇ। ਉਹ ਅਟਕ ਅਟਕ ਕੇ ਬੋਲ

-੨੮-