ਪੰਨਾ:ਨਵੀਨ ਦੁਨੀਆ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਸੀ। ਪਤਾ ਨਹੀਂ ਉਸ ਵਿਚ ਸ਼ਕਤੀ ਕਿਥੋਂ ਆ ਗਈ ਉਸਨੇ ਗਲਾ ਸਾਫ ਕਰਦਿਆਂ ਗੀਤ ਗਾਉਣ ਵਾਲੀ ਸੁਰ ਵਿਚ ਕੁਝ ਧੀਰੇ ੨ ਅਲਾਪਿਆ ਅਤੇ ਗਾਣਾ ਸ਼ੁਰੂ ਕਰ ਦਿਤਾ।

'ਸਾਜਨ ਹਮਰੇ ਦੁਆਰ, ਮੇਰੇ ਦਿਲਦਾਰ'

ਦੁਨੀਆਂ ਮੇਂ ਆਈ ਬਹਾਰ।' ਤੇ ਇਸੇ ਤਰਾਂ ਉਹ ਅਗਲੇ ਬੰਦ ਗਾਈ ਗਈ, ਉਸ ਦੀ ਆਵਾਜ਼ ਵਿਚ ਜਾਦੂ ਸੀ ਜੋ ਸਾਰੇ ਮਹਿਮਾਨ ਮਸਤੀ ਵਿਚ ਝੂਮ ਰਹੇ ਸਨ। ਦੂਲੇ ਦੀਆਂ ਨਜ਼ਰਾਂ ਨੀਵੀਆਂ ਸਨ, ਉਹ ਕੁਝ ਕੁਝ ਘਬਰਾਇਆ ਹੋਇਆ ਦਿਖਾਈ ਦੇ ਰਿਹਾ ਸੀ। ਉਸ ਦੇ ਚਿਹਰੇ ਤੇ ਪਸੀਨਾ ਆਇਆ ਹੋਇਆ ਸੀ। ਉਹ ਕਦੀ ਕਦੀ ਰੁਮਾਲ ਨਾਲ ਆਪਣਾ ਮੂੰਹ ਸਾਫ ਕਰ ਲੈਂਦਾ ਤੇ ਇਸੇ ਬਹਾਨੇ ਸੰਤੋਸ਼ ਦੇ ਚਿਹਰੇ ਤੇ ਡੂੰਘੀ ਜੇਹੀ ਨਜ਼ਰ ਮਾਰ ਲੈਂਦਾ। ਉਸ ਦਾ ਦਿਲ ਖੁਸ਼ੀ ਵਿਚ ਖੀਵਾ ਸੀ। ਉਹ ਆਪਣੇ ਆਪ ਨੂੰ ਇਕ ਖੁਸ਼ ਕਿਸਮਤ ਆਦਮੀ ਸਮਝ ਰਿਹਾ ਸੀ। ਉਹ ਮਹਿਫਿਲ ਦੇ ਸਭ ਅੰਗ ਨੂੰ ਭੁਲ ਕੇ ਆਪਣੇ ਖਿਆਲਾਂ ਵਿਚ ਮਸਤ ਸੀ ਜਦ ਸੰਤੋਸ਼ ਗਾ ਕੇ ਬੈਠ ਗਈ ਅਗਲੀ ਮੰਗ ਬਰਾਤੀਆਂ ਲਈ ਸੀ। ਸਾਰਿਆਂ ਨੂੰ ਆਪੋ ਆਪਣੀ ਪੈ ਗਈ। ਉਹਨਾਂ ਵਿਚ ਹਲ ਚਲ ਜੇਹੀ ਮਚ ਗਈ। ਏਥੇ ਬਜ਼ੁਰਗਾਂ ਦੇ ਗਿਆਨ ਗੋਸ਼ਟ ਕੰਮ ਨਹੀਂ ਸਨ ਆ ਸਕਦੇ ਜਿਸ ਕਰਕੇ ਬਰਾਤ ਵਿਚ ਆਏ ਸਿਆਣੇ ਜੇਹੇ ਆਦਮੀ ਤਾਂ ਚੁਪ ਰਹੇ ਪਰ ਨੌਂ ਜਵਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਪੈਣਾ ਸੀ। ਕੁਝ ਕੁ ਘੁਸਰ ਮੁਸਰ ਤੋਂ ਬਾਅਦ ਸਾਰੀ ਗਲ ਦੂਹਲੇ ਤੇ ਸੁਣੀ ਗਈ। ਉਹ ਕੁਝ ਕੁ ਨਾਂਹ ਨੁਕਰ ਕਰਕੇ ਬਚਣਾ ਚਾਹੁੰਦਾ ਸੀ ਪਰ ਸਾਰਿਆਂ ਦੇ ਕਹਿਣ ਕਰਕੇ ਉਸ ਨੂੰ ਉਠਣਾ ਪਿਆ। ਤਾਲੀਆਂ ਨਾਲ ਕਮਰਾ ਗੂੰਜ ਉਠਿਆ। ਸਭ ਅਖਾਂ ਦੂਹਲੇ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ। ਲੋਕ ਬੇਸਬਰੀ ਨਾਲ ਲਾੜੇ ਦੇ ਬੋਲਾਂ ਨੂੰ ਉਡੀਕ ਰਹੇ ਸਨ। ਉਸ ਨੇ ਬੋਲਣਾ ਸ਼ੁਰੂ ਕੀਤਾ- "ਮੈਂ ਗੀਤਾਂ ਦਾ ਬੜਾ ਚਾਹਵਾਨ ਹਾਂ। ਜਿਸ ਕਰਕੇ

--੨੯--