ਪੰਨਾ:ਨਵੀਨ ਦੁਨੀਆ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਤ ਗਾ ਕੇ ਸੁਣਾਵਾਂਗਾ। ਤੇ ਉਸ ਦੇ ਭਾਰੇ ਜਹੇ ਗਲੇ 'ਚੋਂ ਗੀਤ ਫੁਟ ਰਿਹਾ ਸੀ। ਉਹ ਗੀਤਾਂ ਵਿਚ ਬੜਾ ਮਾਹਰ ਜਾਪਦਾ ਸੀ। ਜਿਸ ਕਰਕੇ ਉਸ ਦੇ ਗਲੇ ਵਿਚ ਸੋਜ਼ ਸੀ। ਸ਼ਬਦਾਂ ਵਿਚ ਰਸ ਅਤੇ ਲੈਅ ਇਕਸਾਰ ਸੀ। ਉਸਦਾ ਗੀਤ ਏਨਾ ਲੰਮਾ ਨਹੀਂ ਸੀ ਇਸ ਲਈ ਉਹ ਜਲਦੀ ਹੀ ਬੈਠ ਗਿਆ। ਹਾਲ ਫਿਰ ਤਾਲੀਆਂ ਨਾਲ ਗੂੰਜ ਉਠਿਆ ਅਤੇ ਰਾਤ ਕਾਫੀ ਹੋ ਜਾਣ ਕਰਕੇ ਮਹਿਫਿਲ ਦੇ ਸਭ ਮਹਿਮਾਨ ਕਿਰਨੀ ਕਿਰਨੀ ਹੋਣ ਲਗ ਪਏ। ਸੇਠ ਸਾਹਿਬ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਆਪ ਬਰਾਤੀਆਂ ਨੂੰ ਨਾਲ ਲੈ ਕੇ ਅਰਾਮ ਕਮਰਿਆਂ ਵਲ ਚਲੇ ਗਏ।

ਪ੍ਰੀਤ ਦੇ ਦਿਲ ਤੇ ਜਿਵੇਂ ਮਣਾਂ ਮੂੰਹੀਂ ਬੋਝ ਜਹਾ ਪਿਆ ਸੀ। ਉਹ ਹੌਲੇ ੨ ਕਦਮ ਪੁਟਦੀ ਬਾਹਰ ਹੋ ਗਈ। ਜਿੰਦੀ ਉਸ ਦੇ ਨਾਲ ੨ ਜਾ ਰਹੀ ਸੀ। ਸੰਤੋਸ਼ ਤੇ ਉਸ ਦੀਆਂ ਸਹੇਲੀਆਂ ਉਹਨਾਂ ਦੇ ਬਿਲਕੁਲ ਅਗੇ ੨ ਸਨ। ਕੁੜੀਆਂ ਆਪਣੀਆਂ ਗਲਾਂ ਵਿਚ ਮਸਤ ਸਨ। ਪ੍ਰੀਤ ਨੇ ਜਿੰਦੀ ਨੂੰ ਹਨੇਰੇ ਵਿਚ ਲਿਜਾ ਕੇ ਕੁਝ ਕਿਹਾ ਅਤੇ ਦੋਵੇਂ ਵਖ ਹੋ ਗਈਆਂ।

ਪਲ ਦੇ ਪਲ ਲਈ ਬਿਸਤਰਿਆਂ ਦਾ ਰੌਲਾ ਪੈਂਦਾ ਰਿਹਾ ਫਿਰ ਸਾਰੇ ਆਪਣੇ ਆਪਣੀ ਥਾਂ ਅਰਾਮ ਲਈ ਪੈ ਗਏ। ਪ੍ਰੀਤ ਪੋਲੇ ੨ ਪੈਰ ਪੁਟਦੀ ਬਰਾਤੀਆਂ ਦੇ ਕਮਰੇ ਵਲ ਜਾ ਰਹੀ ਸੀ। ਉਸ ਨੇ ਅਰਾਮ ਕਮਰਿਆਂ ਪਾਸ ਪਹੁੰਚ ਕੇ ਦਰਵਾਜ਼ਿਆਂ ਅੰਦਰ ਸਰਸਰੀ ਨਜ਼ਰ ਮਾਰੀ। ਉਹ ਕਿਸੇ ਨੂੰ ਢੂੰਡ ਰਹੀ ਜਾਪਦੀ ਸੀ। ਦੂਜੇ ਪਲ ਉਸਦੇ ਚਿਹਰੇ ਤੇ ਢੂੰਡ ਦੀ ਸਫਲਤਾ ਡਲ੍ਹਕਾਂ ਮਾਰਨ ਲਗੀ। ਉਸ ਨੇ ਦੂਹਲੇ ਵਾਲੇ ਕਮਰੇ ਦੇ ਬੂਹੇ ਅਗੇ ਖਲੋ ਕੇ ਨੀਝ ਲਾਂਦਿਆਂ ਅੰਦਰ ਤਕਿਆ ਸਭ ਬਰਾਤੀ ਸੁਤੇ ਹੋਏ ਸਨ। ਉਹ ਚੁਪ ਚਾਪ ਅੰਦਰ ਚਲੀ ਗਈ। ਦੂਹਲੇ ਦੇ ਬਿਸਤਰੇ ਕੋਲ ਜਾ ਕੇ

--੩੦--