ਪੰਨਾ:ਨਵੀਨ ਦੁਨੀਆ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਨੂੰ ਦਸਾਂਗੀ। ਮੈਂ ਕੌਣ ਹਾਂ?" ਪ੍ਰੀਤ ਉਸ ਦੇ ਮਗਰ ਮਗਰ ਤੁਰ ਪਈ। ਦੋਵੇਂ ਅੰਬੀਆਂ ਦੇ ਬੂਟੇ ਕੋਲ ਜਾ ਖਲੋਤੇ। ਭਾਵੇਂ ਏਥੇ ਵੀ ਬਿਜਲੀ ਦੀ ਰੌਸ਼ਨੀ ਪੈ ਰਹੀ ਸੀ ਪਰ ਏਥੇ ਇਹਨਾਂ ਨੂੰ ਕੋਈ ਦੇਖ ਨਹੀਂ ਸੀ ਸਕਦਾ।

"ਕਿਰਪਾਲ! ਤੁਹਾਨੂੰ ਇਹ ਸੁਣ ਕੇ ਬੜਾ ਦੁਖ ਲਗੇਗਾ ਕਿ ਮੈਂ ਤੁਹਾਡੀ ਪਹਿਲੀ ਪਤਨੀ ਪ੍ਰੀਤ... ... ...।"

"ਹੈਂ ... ... ...ਪ੍ਰੀ... ...ਤ... ... ... ਪ੍ਰੀਤ?" ਉਹ ਘਬਰਾ ਗਿਆ।

"ਹਾਂ... ... ...ਉਹੀ ਪ੍ਰੀਤ ਜਿਹੜੀ ਆਪਣੇ ਥੋੜੇ ਜੇਹੇ ਦਾਜ ਨਾਲ, ਤੁਹਾਡੇ ਪ੍ਰਵਾਰ ਨੂੰ ਸੰਤੁਸ਼ਟ ਨਹੀਂ ਸੀ ਕਰ ਸਕੀ। ਮੇਰੇ ਗਰੀਬ ਪਿਤਾ ਵਿਚ ਏਨੀ ਸਮਰੱਥਾ ਨਹੀਂ ਸੀ ਕਿ ਉਹ ਮੱਝਾਂ ਮਕਾਨ, ਮੋਟਰਾਂ ਜਾਂ ਨਕਦੀ ਰੁਪੈਆ ਦੇ ਸਕਦਾ। ਮੇਰੇ ਦਾਜ਼ ਵਿਚ ਉਸ ਗਰੀਬ ਪਿਤਾ ਨੇ ਆਪਣੀ ਇਕਲੌਤੀ ਬੱਚੀ ਦਾ ਹੀ ਦਾਨ ਦਿਤਾ ਸੀ।' ਪ੍ਰੀਤ ਦੇ ਹੰਝੂ ਪੈ ਰਹੀ ਰੌਸ਼ਨੀ ਨਾਲ ਚਮਕਦੇ ਦਿਖਾਈ ਦੇ ਰਹੇ ਸਨ। ਉਸ ਦੀਆਂ ਨਜ਼ਰਾਂ ਕਿਰਪਾਲ ਦੇ ਚਿਹਰੇ ਤੇ ਗੱਡੀਆਂ ਹੋਈਆਂ ਸਨ। ਉਹ ਇਸ ਦੀਆਂ ਅੱਖਾਂ ਵਿਚ ਕੁਝ ਢੂੰਡ ਰਹੀ ਸੀ। ਉਹ ਜਾਨਣਾ ਚਾਹੁੰਦੀ ਸੀ, ਸਵਰਾਜ ਦੇ ਚਿਹਰੇ ਤੇ ਕੀ ਭਾਵ ਹਨ।

"ਪ੍ਰੀਤ! ਇਹ ਪੁਰਾਣੀਆਂ ਗਲਾਂ ਨੇ। ਜਿਹੜੀਆਂ ਮੈਂ ਸੁਣਨੀਆਂ ਨਹੀਂ ਚਾਹੁੰਦਾ। ਤੂੰ ਮੇਰੀ ਇਸ ਵਕਤ ਕੁਝ ਨਹੀਂ ਲਗਦੀ। ਏਥੋਂ ਜਲਦੀ ਚਲੀ ਜਾਹ। ਕੀ ਤੂੰ ਇਹੋ ਅਗ ਉਗਲਨ ਆਈ ਸੈਂ? ਜਾਣਦੀ ਨਹੀਂ ਤੂੰ ਕਿਸ ਨਾਲ ਗਲ ਕਰ ਰਹੀ ਏਂ?’ ਤੇ ਪਤਾ ਨਹੀਂ ਸਵਰਾਜ ਹੋਰ ਕੀ ਕੀ ਕੁਝ ਕਹਿ ਜਾਂਦਾ ਜੇਕਰ ਪ੍ਰੀਤ ਨੂੰ ਇਹ ਯਾਦ ਨਾ ਕਰਵਾਂਦੀ ਕਿ ਉਹ ਕਿਸ ਜਗ੍ਹਾ ਤੇ ਖਲੋਤੇ ਹਨ।

"ਹਾਂ! ਇਹ ਪੁਰਾਣੀਆਂ ਗਲਾਂ ਨੇ ਤੁਸੀਂ ਜਮ ਜਮ ਨਾ

-੩੨-