ਪੰਨਾ:ਨਵੀਨ ਦੁਨੀਆ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣੋ ਅਮੀਰਾਂ ਦੀ ਜ਼ਿੰਦਗੀ ਵਿਚ ਇਹੋ ਜਹੀਆਂ ਘਟਨਾਵਾਂ ਰੋਜ਼ ਰੋਜ਼ ਵਾਪਰਦੀਆਂ ਹਨ। ਤੁਸੀਂ ਲੋਕ ਕੀ ਜਾਣੇ, ਗਰੀਬਾਂ ਦੇ ਦੁਖ ਕਿਹੋ ਜੇਹੇ ਹੁੰਦੇ ਨੇ। ਅਮੀਰਾਂ ਦੀ ਅਮੀਰੀ ਦੇ ਪਰਦੇ ਹੇਠ ਲਖਾਂ ਗੁਨਾਹ ਢਕੇ ਜਾ ਸਕਦੇ ਨੇ ਪਰ ਗਰੀਬਾਂ ਦੀਆਂ ਨਿਕੀਆਂ ਨਿਕੀਆਂ ਗਲਤੀਆਂ ਵੀ ਪਾਪ ਦੇ ਰੂਪ ਵਿਚ ਤਪਦਿਕ ਦੀ ਬੀਮਾਰ ਵਾਂਗ ਫੈਲ ਜਾਂਦੀਆਂ ਨੇ। ਪ੍ਰੀਤ ਦਾ ਕਾਲਜਾ ਪਾਟ ਕੇ ਦੋ ਹੋ ਚੁਕਾ ਸੀ। ਉਹ ਅਤਿ ਦੁਖੀ ਸੀ। ਉਹ ਕੀ ਆਸਾਂ ਲੈ ਕੇ ਕਿਰਪਾਲ ਦੇ ਦੁਆਰੇ ਤਕ ਪਹੁੰਚੀ ਸੀ ਪਰ ਕਿਰਪਾਲ ਦੇ ਸਖਤ ਬੋਲਾਂ ਨੇ ਪ੍ਰੀਤ ਦਾ ਕੋਮਲ ਹਿਰਦਾ ਸਾੜ ਕੇ ਸੁਆਹ ਕਰ ਦਿਤਾ। ਕ੍ਰਿਪਾਲ ਵਲ ਉਸ ਦੀ ਪਿਠ ਸੀ। ਸ਼ਾਇਦ ਉਹ ਉਸਦਾ ਚਿਹਰਾ ਨਹੀਂ ਸੀ ਦੇਖਣਾ ਚਾਹੁੰਦੀ ਉਹ ਬੋਲੀ ਗਈ।

"ਹਾਂ, ਮੈਂ ਤੁਹਾਡੀ ਕੁਝ ਨਹੀਂ ਲਗਦੀ, ਕਿਉਂਕਿ ਮੈਂ ਢੇਰ ਸਾਰਾ ਦਾਜ ਨਹੀਂ ਲਿਆ ਸਕੀ। ਤੁਸੀਂ ਲੋਕ ਸਰੀਰਾਂ ਨੂੰ ਨਹੀਂ ਪਰਨਾਂਦੇ, ਬਲਕਿ ਦਾਜ ਨਾਲ ਵਿਆਹ ਕਰਵਾਂਦੇ ਹੋ। ਦਾਜ ਦੇ ਭੁਖੇ, ਜਦ ਇਕ ਦਾ ਦਾਜ ਖਤਮ ਹੋ ਜਾਂਦਾ ਏ, ਦੂਜੀ ਦੀ ਭਾਲ ਵਿਚ ਨਿਕਲ ਤੁਰਦੇ ਹੋ, ਉਹ ਜ਼ਰਾ ਥੋੜਾ ਹੋਵੇ ਤਾਂ ਤੀਜੀ ਜ਼ਿੰਦਗੀ ਦੇ ਮੁਲ ਲਈ ਸ਼ਰਤਾਂ ਬੰਨ੍ਹ ਧਰਦੇ ਹੋ ਇਵੇਂ ਹੀ, ਇਕ ਇਕ ਅਮੀਰ ਛੋਕਰਾ ਪਤਾ ਨਹੀਂ ਜਵਾਨੀਆਂ ਆਪਣੀ ਅਮੀਰੀ ਸ਼ਾਨ ਹੇਠ ਰੋਲਦਾ ਏ। ਮੈਂ ਬਗਵਾਤ ਕਰਾਂਗੀ। ਮਾਪਿਆਂ ਨੂੰ ਇਸ ਗਲ ਦੀ ਸੂਝ ਕਰਾਵਾਂਗੀ। ਕਿਰਪਾਲ! ਤੁਸੀਂ ਇਸ ਤੋਂ ਅਗਲਾ ਕਦਮ ਪੁਟਣ ਤੋਂ ਪਹਿਲਾਂ ਕਿਸੇ ਨਤੀਜੇ ਨੂੰ ਰੋਸ਼ਨ ਹੁੰਦਾ ਵੇਖੋਗੇ।' ਤੇ ਜਦ ਪ੍ਰੀਤ ਨੇ ਇਹ ਕਹਿੰਦਿਆਂ ਹੋਇਆਂ ਕਿਰਪਾਲ ਨੂੰ ਅੰਤਮ ਵਿਦਾਇਗੀ ਲਈ ਤਕਣਾ ਚਾਹਿਆ ਤਾਂ ਉਹ ਉਥੇ ਨਹੀਂ ਸੀ। ਪਤਾ ਨਹੀਂ ਕਦੋਂ ਕੁ ਦਾ ਉਹ ਉਥੋਂ ਜਾ ਚੁਕਾ ਸੀ। ਪ੍ਰੀਤ ਦੇ ਦਿਲ ਤੇ ਦੂਹਰੀ ਸਟ

-੩੩--