ਪੰਨਾ:ਨਵੀਨ ਦੁਨੀਆ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਹੋਰ ਨਾ ਬੋਲ ਸਕਿਆ। ਪ੍ਰੀਤ ਦੇ ਖਿਆਲਾਂ ਜਿਵੇਂ ਪਲਟਾ ਖਾਦਾ। ਉਹ ਜੋਸ਼ ਵਿਚ ਉਠੀ ਅਤੇ ਬੁਢੇ ਬਾਪੂ ਦੇ ਨਾਲ ਚਿੰਬੜ ਗਈ। ਉਹ ਰੋਂਦੀ ਨਹੀਂ ਸੀ, ਤੜਪਦੀ ਨਹੀਂ ਅਤੇ ਨਾ ਹੀ ਕੋਈ ਫਰਯਾਦ ਉਸ ਦੇ ਹੋਠਾਂ ਨਾਲ ਟਕਰਾ ਰਹੀ ਸੀ ਅਤੇ, ਉਹ ਇਕ ਸਜ ਵਿਆਹੀ ਮੁਟਿਆਰ ਦੀ ਤਰਾਂ ਖੁਸ਼ੀ ਵਿਚ ਖੀਵੀ, ਪਿਤਾ ਨੂੰ ਮਿਲ ਰਹੀ ਸੀ।

"ਬਾਪੂ! ਮੈਂ ਜੀਵਾਂਗੀ! ਤੁਹਾਨੂੰ ਜ਼ਿੰਦਗੀ ਬਖਸ਼ਾਂਗੀ। ਬਸ, ਮੈਂ ਤੁਹਾਡੀ ਕੁਆਰੀ ਪ੍ਰੀਤ ਹਾਂ। ਮੈਂ ਤੁਹਾਡੀ ਅਣਵਿਆਹੀ ਬੱਚੀ ਹਾਂ। ਮੈਨੂੰ ਹੋਰ ਕਿਸੇ ਦਾ ਕੋਈ ਗਮ ਨਹੀਂ। ਬਾ......ਪੂ, ਬਾਪੂ। ਅਤੇ ਪ੍ਰੀਤ ਸਚਮੁਚ ਇਕ ਅਲੜ ਤੇ ਕੁਆਰੀ ਜੇਹੀ ਕੁੜੀ ਜਾਪਣ ਲਗ ਪਈ ਸੀ। ਉਸ ਨੇ ਖੁਸ਼ੀ ਵਿਚ ਨਚਦਿਆਂ ਮਕਾਨ ਦੀ ਬਾਰੀ ਵਿਚੋਂ ਬਾਹਰ ਤਕਿਆ, ਸੂਰਜ ਕਾਫੀ ਚੜ੍ਹ ਆਇਆ ਸੀ।

ਘੜੀ ਨੇ ਬਾਰਾਂ ਖੜਕਾਏ ਅਤੇ ਉਸ ਦੀ ਗਲੀ ਵਿਚ ਦੀ ਸੰਤੋਸ਼ ਦਾ ਡੋਲਾ ਲੰਘ ਰਿਹਾ ਸੀ। ਕਿਰਪਾਲ ਬੜੀ ਠਾਠ ਨਾਲ ਕਾਰ ਦੀ ਅਗਲੀ ਸੀਟ ਤੇ ਬੈਠਾ ਮੁਸਕਾ ਰਿਹਾ ਸੀ। ਸੰਤੋਸ਼ ਦਾ ਚਿਹਰਾ ਕਿਸੇ ਵਡੇ ਮਾਣ ਨਾਲ ਦਗ ਦਗ ਕਰ ਰਿਹਾ ਸੀ। ਬਰਾਤ ਦੀਆਂ ਦੂਜੀਆਂ ਕਾਰਾਂ ਬੜੀ ਮਧਮ ਜੇਹੀ ਚਾਲੇ ਚਲਦੀਆਂ ਕਿਰਪਾਲ ਦੀ ਕਾਰ ਦੇ ਪਿਛੇ ੨ ਜਾ ਰਹੀਆਂ ਸਨ। ਲੋਕਾਂ ਦੀ ਬਹੁਤ ਭੀੜ ਹੋਣ ਕਰਕੇ ਮੋਟਰਾਂ ਹੋਰ ਵੀ ਹੌਲੀ ਚਲਦੀਆਂ ਸਨ। ਪ੍ਰੀਤ ਬੜੀ ਨੀਝ ਨਾਲ ਡੋਲਾ ਜਾਂਦਾ ਵੇਖ ਰਹੀ ਸੀ। ਹੌਲੇ ੨ ਡੌਲਾ ਅਖਾਂ ਤੋਂ ਉਹਲੇ ਹੋ ਗਿਆ।

ਸੇਠ ਰੱਖਾ ਰਾਮ ਨੇ ਚੋਖਾ ਸਾਰਾ ਦਾਜ ਦੇ ਕੇ ਲੋਕਾਂ ਦੀ ਬੜੀ ਵਾਹ ਵਾਹ ਖੱਟੀ। ਸੰਤੋਸ਼ ਵਿਚ ਵੀ ਇਸ ਗਲ ਦਾ ਕਾਫੀ ਮਾਣ ਸੀ, ਸੰਤੋਸ਼ ਸਹੁਰੇ ਗਈ, ਸੰਤੋਸ਼ ਪੇਕੇ ਆਈ, ਸੰਤੋਸ਼ ਦਾ

-੩੭-