ਪੰਨਾ:ਨਵੀਨ ਦੁਨੀਆ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਕਲਾਵਾ ਵੀ ਦਿਤਾ ਗਿਆ। ਹੁਣ ਉਸ ਦਾ ਜੀਅ ਆਪਣੀਆਂ ਗਲੀਆਂ ਵਿਚ ਨਹੀਂ ਸੀ ਲਗਦਾ।ਉਸ ਦੇ ਅੰਗ ਅੰਗ ਤੇ ਸੁਹਣੀ ਸੁਹਾਗਣ ਵਾਲੀ ਸੁੰਦਰਤਾ ਡਲ੍ਹਕਾਂ ਮਾਰਦੀ ਸੀ। ਉਸਦੇ ਕਦਮ ਕਿਸੇ ਦੇ ਪਿਆਰ ਲਈ ਨਚਦੇ, ਟੱਪਦੇ, ਜ਼ਮੀਨ ਤੇ ਟਿਕਦੇ ਨਹੀਂ ਸਨ।

ਦਿਨ ਬੀਤਦੇ ਗਏ। ਕਿਸੇ ਬਦਲ ਦੀ ਤਰਾਂ ਸੰਤੋਸ਼ ਦੇ ਦਿਨ ਕਦੀ ਕੋਈ ਤੇ ਕਦੀ ਕੋਈ ਰੂਪ ਧਾਰ ਕੇ ਆਉਂਦੇ ਰਹੇ। ਅਜ ਉਸ ਦੇ ਪਿਆਰ ਨੂੰ ਸਾਲ ਹੋ ਚੁਕਾ ਸੀ। ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ। ਉਸ ਦਾ ਜੀਵਨ ਕਿਸੇ ਮਿੱਧੇ ਹੋਏ ਫੁਲ ਵਾਂਗ ਮੁਰਝਾਇਆ ਹੋਇਆ ਸੀ।

"ਸੰਤੋਸ਼! ਤੂੰ ਅਗੇ ਵਾਂਗ ਖਿੜੀ ਖਿੜੀ ਨਹੀਂ ਲਗਦੀ?" ਇਕ ਦਿਨ ਪ੍ਰੀਤ ਨੇ ਪੁਛ ਹੀ ਲਿਆ।

"ਪ੍ਰੀਤਾਂ! ‘ਇਹੋ ਹੀ ਤੇ ਮੈਂ ਕਈਆਂ ਦਿਨਾਂ ਤੋਂ ਦਸਣ ੨ ਕਰਦੀ ਸਾਂ। ਪਰ ਦਸ ਨਹੀਂ ਸਾਂ ਸਕੀ।' ਸੰਤੋਸ਼ ਨੇ ਉਦਾਸ ਜੇਹੇ ਲਹਿਜੇ ਵਿਚ ਕਿਹਾ।

‘ਹਾਂ, ਕੀ ਏ?’ ਪ੍ਰੀਤ ਉਤਾਵਲੀ ਜੇਹੀ ਹੋਕੇ ਬੋਲੀ।

‘ਮੇਰੇ ਪਿਤਾ ਨੇ ਜਿਸ ਦੇ ਲੜ ਮੈਨੂੰ ਲਾਇਆ ਸੀ, ਉਹ ਕਿਸੇ ਹੋਰ ਨੂੰ ਘਰ ਦਾ ਸ਼ਿੰਗਾਰ ਬਣਾਉਣ ਦੀਆਂ ਤਜਵੀਜ਼ਾਂ ਸੋਚ ਰਿਹਾ ਏ।'

ਸੰਤੋਸ਼ ਦੀਆਂ ਅਖਾਂ ਭਰ ਆਈਆਂ। ਪ੍ਰੀਤ ਦਾ ਦਿਲ ਜ਼ੋਰ ਜ਼ੋਰ ਨਾਲ ਧੜਕਿਆ। ਉਸ ਨੂੰ ਜਾਪਿਆ ਜਿਵੇਂ ਕਿਸੇ ਨੇ ਉਸ ਦੇ ਸੁਕ ਰਹੇ ਨਾਸੂਰ ਨੂੰ ਫਿਰ ਛੇੜ ਦਿਤਾ ਹੈ। ਬੜੀ ਮੁਸ਼ਕਲ ਨਾਲ ਉਸ ਨੇ ਵਧ ਰਹੇ ਦੁਖ ਨੂੰ ਘਟਾਇਆ ਸੀ ਪਰ ਸੰਤੋਸ਼ ਦੀ ਹਾਲਤ ਵੇਖ ਕੇ ਉਸਦਾ ਦਿਲ ਫਿਰ ਜ਼ਖਮੀ ਹੋਕੇ ਤੜਪਣ ਲਗ ਪਿਆ। ਸੰਤੋਸ਼ ਦੇ ਨਾਲ ਹੀ ਉਸ ਨੂੰ ਦੋ ਰੂਹਾਂ ਹੋਰ ਵੀ ਤੜਪਦੀਆਂ

--੩੮--