ਪੰਨਾ:ਨਵੀਨ ਦੁਨੀਆ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ-ਬੰਧ

ਵੀਰ ਸਵਰਾਜ ਸਿੰਘ 'ਪ੍ਰੀਤ' ਬੀ. ਏ. ਤੇ ਬੀਬੀ ਕਿਰਪਾਲ ਕੌਰ ‘ਸਰੋਜ’ ਨੂੰ ਮੈਂ ਕਾਫੀ ਚਿਰ ਤੋਂ ਜਾਣਦੀ ਹਾਂ। ਇਨ੍ਹਾਂ ਦੀਆਂ ਕਹਾਣੀਆਂ ਕਈ ਪੰਜਾਬੀ ਪੱਤਰਾਂ ਵਿਚ ਸਮੇਂ ਸਮੇਂ ਛਪਦੀਆਂ ਰਹੀਆਂ ਹਨ। ਅਜ ਏਹ ਦੋਵੇਂ ਨੌਜਵਾਨ ਲੇਖਕ ਇਕ ਕਹਾਣੀ ਸੰਗ੍ਰਿਹ ਲੈਕੇ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਸੇਵਾ ਵਿਚ ਹਾਜ਼ਰ ਹੋ ਰਹੇ ਹਨ ਤੇ ਇਨ੍ਹਾਂ ਦੀ ਪਾਠਕਾਂ ਨਾਲ ਜਾਣ ਪਛਾਣ ਕਰਾਉਣ ਵਿਚ ਮੈਂ ਬੜੀ ਖੁਸ਼ੀ ਮਹਿਸੂਸ ਕਰਦੀ ਹਾਂ।

ਅਜ ਦੇ ਬਦਲ ਰਹੇ ਸਮੇਂ ਵਿਚ ਮਨੁੱਖ ਦੇ ਨਾਲ ਨਾਲ ਸਾਹਿਤ ਵਿਚ ਵੀ ਤਬਦੀਲੀ ਆ ਰਹੀ ਹੈ। ਪਹਿਲੇ ਸਹਿਤ ਮਨੁੱਖ ਦੇ ਦਿਲ ਪ੍ਰਚਾਉਣ ਦਾ ਸਾਧਨ ਸਮਝਿਆ ਜਾਂਦਾ ਸੀ ਤੇ ਫਿਰ ਸਮੇਂ ਦੇ ਨਾਲ ਨਾਲ ਸਹਿਤ ਨੇ ਵੀ ਪਲਟਾ ਖਾਧਾ ਤੇ ਸਹਿਤ ਕੇਵਲ ਦਿਲ-ਪ੍ਰਚਾਹਵੇ ਦਾ ਸਾਧਨ ਨ ਰਹਿ ਕੇ ਮਨੁੱਖੀ ਜੀਵਨ ਦੀ ਜਿਊਂਦੀ ਜਾਗਦੀ ਤਸਵੀਰ ਬਣ ਗਿਆ।

ਸੰਗ੍ਰਿਹ ਵਿਚ ਦਿਤੀਆਂ ਸਾਰੀਆਂ ਕਹਾਣੀਆਂ ਦਾ ਮੁਖ ਮੰਤਵ ਸਮਾਜ ਵਿਚ ਹੋ ਰਹੇ ਇਸਤ੍ਰੀ ਨਾਲ ਜ਼ੁਲਮ ਦੀ ਤਸਵੀਰ ਖਿਚੀ ਗਈ ਹੈ, ਗ਼ਰੀਬਾਂ ਦੇ ਹੌਕਿਆਂ ਦੀ ਆਵਾਜ਼ ਕਹਾਣੀਆਂ ਵਿਚ ਗੂੰਜਦੀ ਪ੍ਰਤੀਤ ਹੁੰਦੀ ਹੈ, ਸਮਾਜ ਦੇ ਠੇਕੇਦਾਰਾਂ ਦੀਆਂ ਨਾ-ਜਾਇਜ਼ ਹਰਕਤਾਂ ਤੇ ਸਮਾਜ ਦੇ ਆਗੂ ਬਣਨ ਦੇ ਦਾਹਵਿਆਂ ਨੂੰ ਬੜੇ ਸੁੱਚਜੇ ਢੰਗ ਨਾਲ ਭੰਡਿਆ ਗਿਆ ਹੈ।

'ਨਾਚੀ' ਕਹਾਣੀ ਦੀ ਨਾਇਕਾ ਸਮਾਜ ਦੇ ਕੋਹਲੂ ਵਿਚ ਪੀਸੀ ਹੋਈ ਇਕ ਜਿਊਂਦੀ ਜਾਗਦੀ ਤਸਵੀਰ ਹੈ, ਜਿਸ ਨੂੰ