ਪੰਨਾ:ਨਵੀਨ ਦੁਨੀਆ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ ਆ ਰਹੀਆਂ ਸਨ। ਸੰਤੋਸ਼ ਦੇ ਪਿਤਾ ਅਤੇ ਮਾਤਾ ਜਿਨ੍ਹਾ ਦੀ ਇਕਲੌਤੀ ਬੱਚੀ ਦਾ ਜੀਵਨ ਮੌਤ ਅਤੇ ਜ਼ਿੰਦਗੀ ਵਿਚਕਾਰ ਲਟਕ ਰਿਹਾ ਸੀ। ਉਹਨਾਂ ਦੇ ਹੋਰ ਲਾਲਚ ਡਰਾਵੇ ਅਤੇ ਮਿੰਨਤਾਂ ਦਾ ਕਿਰਪਾਲ ਦੇ ਦਿਲ ਤੇ ਉਕਾ ਅਸਰ ਨਾ ਪਿਆ। ਮਾਤਾ ਪਿਤਾ ਦੀ ਸਿਖਿਆ ਵਿਚ ਆ ਕੇ ਕਿਰਪਾਲ ਸ੍ਵੈ-ਭਰੋਸੇ ਤੋਂ ਬਹੁਤ ਦੂਰ ਜਾ ਚੁਕਾ ਸੀ। ਪ੍ਰੀਤ ਉਥੇ ਹੋਰ ਨਾ ਠਹਿਰ ਸਕੀ। ਉਹ ਸਿਧੀ ਜਿੰਦੀ ਨੂੰ ਜਾ ਕੇ ਮਿਲੀ। ਦਿਲ ਦਾ ਸਾਰਾ ਦਰਦ ਪਾਣੀ ਦੇ ਘੜੇ ਵਾਂਗ ਉਸ ਦੇ ਅਗੇ ਰੋੜ੍ਹ ਦਿਤਾ। ਜਿੰਦੀ ਨੇ ਉਸ ਦੀ ਮਦਦ ਲਈ ਇਕਰਾਰ ਦਿਤਾ ਅਤੇ ਪ੍ਰੀਤ ਘਰ ਚਲੀ ਗਈ।

ਇਸ ਤੋਂ ਤਿੰਨਾਂ ਕੁ ਦਿਨਾਂ ਬਾਅਦ ਸੰਤੋਸ਼ ਨੇ ਇਕ ਬੱਚੀ ਨੂੰ ਜਨਮ ਦਿਤਾ ਅਤੇ ਦੁਨੀਆਂ ਦੇ ਝਮੇਲਿਆਂ ਤੋਂ ਸਦਾ ਲਈ ਪੱਲਾ ਛੁਡਾ ਗਈ। ਨਾਲ ਹੀ ਸਾਰੇ ਇਲਾਕੇ ਵਿਚ ਇਹ ਖਬਰ ਫੈਲ ਗਈ ਕਿ ਕਿਰਪਾਲ ਹੋਰ ਵਿਆਹ ਕਰਵਾ ਚੁਕਾ ਹੈ। ਪ੍ਰੀਤ ਦੇ ਦਿਲ ਤੇ ਦੋ ਇਕਠੀਆਂ ਸਟਾਂ ਲੱਗੀਆਂ। ਇਕ ਤਾਂ ਕਿਰਪਾਲ ਦਾ ਹੋਰ ਵਿਆਹ ਤੇ ਦੂਜਾ ਸੰਤੋਸ਼ ਦੀ ਮੌਤ, ਉਹ ਇਹਨਾਂ ਸਟਾਂ ਨੂੰ ਬੜੀ ਬੁਰੀ ਤਰਾਂ ਸਹਾਰ ਸਕੀ।

"ਸ਼ਾਇਦ ਦੁਨੀਆਂ ਵਿਚ ਲੜਕੀਆਂ ਦੀ ਆਮਦ ਵਧ ਰਹੀ ਏ ਜਿਸ ਕਰ ਕੇ ਮਾਪੇ ਅਨ੍ਹੇ ਵਾਹ, ਕਿਰਪਾਲ ਵਰਗੇ ਸੁਆਰਥੀ ਲੜਕਿਆਂ ਦੇ ਲੜ ਲਾ ਲਾ ਕੇ ਆਪਣੀਆਂ ਧੀਆਂ ਨੂੰ ਦੁਖਾਂ ਦੇ ਮੂੰਹ ਵਿਚ ਝੋਕ ਰਹੇ ਨੇ। ਲੋਕ ਪੈਸੇ ਦੀ ਭੁਖ ਨਾਲ ਏਨੇ ਸੜ ਰਹੇ ਨੇ ਕਿ ਨਾਲ ਚੋਖੀ ਸਾਰੀ ਜਾਇਦਾਦ ਦੇ ਕੇ ਵੀ ਕਿਰਪਾਲ ਦੇ ਪੈਸੇ ਨਾਲ ਆਪਣੀਆਂ ਧੀਆਂ ਵਿਆਹੀ ਜਾ ਰਹੇ ਨੇ।" ਪ੍ਰੀਤ ਨੇ ਜਿੰਦੀ ਨੂੰ ਇਕ ਦਿਨ ਬੜੇ ਜੋਸ਼ ਨਾਲ ਕਿਹਾ ਸੀ। ਜਿੰਦੀ ਨੇ ਇਸ ਗਲ ਦੀ ਪਰੋੜਤਾ ਕੀਤੀ ਸੀ।

ਜਿੰਦੀ ਅਤੇ ਪ੍ਰੀਤ ਨੇ ਮਾਪਿਆਂ ਨੂੰ ਕਿਰਪਾਲ ਦਾ ਜ਼ਿੰਦਾ ਸਬੂਤ ਵਿਖਾ ਕੇ ਇਸ ਗਲ ਤੋਂ ਸੁਚੇਤ ਕਰਵਾਣਾ ਚਾਹਿਆ ਕਿ

-੩੯--