ਪੰਨਾ:ਨਵੀਨ ਦੁਨੀਆ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਨਵ-ਜੀਵਨ

ਨਰੇਸ਼ ਦੇ ਦਿਮਾਗ਼ ਵਿਚ ਤੂਫਾਨ ਮਚਿਆ ਹੋਇਆ ਸੀ, ਇਕ ਨਾ ਰੁਕਣ ਵਾਲਾ ਤੂਫਾਨ!

ਨਰੇਸ਼ ਦੇ ਕੰਨਾਂ ਵਿਚ ਉਸਦੇ ਪਿਤਾ ਦੇ ਲਫਜ਼ ਗੂੰਜ ਰਹੇ ਸਨ। ਇਹੋ ਲਫਜ਼ ਕਦੀ ਉਸ ਨੇ ਬੜੇ ਉਤਸ਼ਾਹ, ਬੜੇ ਅਰਮਾਨਾਂ ਨਾਲ ਸੁਣੇ ਸਨ, ਪਰ ਅਜ ਇਹੋ ਲਫਜ਼ ਉਸ ਨੂੰ ਜ਼ਹਿਰ ਦੇ ਤੀਰ ਵਾਂਗ ਵਿੰਨ ਗਏ। ਸਾਰੇ ਕਮਰੇ ਵਿਚ ਸੁੰਨ ਸੁੰਨੀ ਛਾਈ ਹੋਈ ਸੀ। ਦਿਮਾਗ ਵਿਚ ਕੀੜੀਆਂ ਦੌੜਦੀਆਂ ਜਾਪਦੀਆਂ ਸਨ। ਫਿਰ ਉਹੋ ਲਫਜ਼ ਕੰਨਾਂ ਵਿਚ ਗੂੰਜੇ-

‘ਨਰੇਸ਼ ਪੁਤਰ?'

‘ਜੀ, ਪਿਤਾ ਜੀ।’

‘ਪੁਤਰ ਕਲ ਪ੍ਰੀਤ ਨਗਰ ਜਾਣਾ ਹੈ ਸਵੇਰ ਦੀ ਗੱਡੀ, ਮੈਂ ਮੁਨੀਮ ਜੀ ਨੂੰ ਤਾਰ ਦੇ ਦਿਤੀ ਹੈ, ਰਾਮੂ ਤੈਨੂੰ ਸਟੇਸ਼ਨ ਤੇ ਆਕੇ ਲੈ ਜਾਵੇਗਾ।' ਨਰੇਸ਼ ਦੇ ਪਿਤਾ ਨੇ ਉਸ ਵਲ ਤਕਦੇ ਹੋਏ ਕਿਹਾ।

'ਪਰ... ... ... ...ਪਰ... ... ... ...ਪਿਤਾ... ... ... ਪਿਤਾ ਜੀ... ... ...?' ਨਰੇਸ਼ ਦੀ ਜ਼ਬਾਨ ਥਿੜਕ ਰਹੀ ਸੀ।

-੪੧-