ਪੰਨਾ:ਨਵੀਨ ਦੁਨੀਆ.pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

‘ਨਰੇਸ਼, ਤੂੰ ਹੁਣ ਪ੍ਰੀਤ ਨਗਰ ਜਾਣ ਤੋਂ ਕਿਉਂ ਘਬਰਾਉਂਦਾ ਏਂ। ਪਹਿਲੇ ਤਾਂ ਬੜੀ ਚਾਹ ਨਾਲ ਪ੍ਰੀਤ ਨਗਰ ਜਾਂਦਾ ਸੀ, ਪੁਤਰ ਆਖਰ ਕਰੋਬਾਰ ਦਾ ਕੰਮ ਵੀ ਤਾਂ ਹੁਣ ਤੂੰ ਹੀ ਸੰਭਾਲਣਾ ਹੈ, ਮੈਂ ਤਾਂ ਹੁਣ ਬੁਢਾ ਹੋ ਗਿਆ ਹਾਂ, ਮੇਰਾ ਕੀ ਭਰੋਸਾ?'

ਅਜੇਹੀ ਇਕ ਰਾਤ ਪਹਿਲੇ ਵੀ ਨਰੇਸ਼ ਦੀ ਜ਼ਿੰਦਗੀ ਵਿਚ ਆਈ ਸੀ, ਅਜ ਤੋਂ ਪੂਰੇ ਤਿੰਨ ਸਾਲ ਪਹਿਲੇ। ਇਕ ਸੁਹਾਣੀ ਰਾਤ, ਅਰਮਾਨਾਂ ਨਾਲ ਭਰੀ। ਉਸ ਦੀ ਜ਼ਿੰਦਗੀ ਵਿਚੋਂ ਸਾਜ਼ ਦੀ ਤਰਾਂ ਝਨਕਾਰ ਨਿਕਲੀ। ਸੰਗੀਤ ਦੇ ਮਧੁਰ ਸੁਰਾਂ ਵਿਚੋਂ ਉਸ ਦਾ ਜੀਵਨ ਝੂਮ ਉਠਿਆ, ਨਚ ਉਠਿਆ, ਪਰ ਜ਼ਿੰਦਗੀ ਦੇ ਸਾਰੇ ਸੰਗੀਤ ਸਦਾ ਲਈ ਚੁਪ ਹੋ ਗਏ, ਸਾਜ਼ ਟੁਟ ਗਏ ਤੇ ਛਡ ਗਏ ਉਸ ਦੀ ਜ਼ਿੰਦਗੀ ਵਿਚ ਮਾਯੂਸੀਆਂ ਦਾ ਸਮੁੰਦਰ, ਨਾ-ਉਮੀਦੀਆਂ ਦਾ ਦਰਿਆ, ਹਹੁਕਿਆਂ ਦਾ ਖਜ਼ਾਨਾ ਤੇ ਬੇਅੰਤ ਅਥਰੂਆਂ ਨਾਲ ਉਸ ਦਾ ਸਬੰਧ। ਉਸ ਰਾਤ ਵੀ ਨਰੇਸ਼ ਦੇ ਪਿਤਾ ਨੇ ਕਿਹਾ ਸੀ:

‘ਨਰੇਸ਼ ਪੁਤਰ?'

‘ਜੀ, ਪਿਤਾ ਜੀ।’


‘ਪੁਤਰ ਕਲ ਤੂੰ ਪ੍ਰੀਤ ਨਗਰ ਜਾਣਾ ਹੈ, ਸਵੇਰ ਦੀ ਗਡੀ। ਮੈਂ ਮੁਨੀਮ ਜੀ ਨੂੰ ਤਾਰ ਦੇ ਦਿਤੀ ਹੈ। ਰਾਮੂ ਤੈਨੂੰ ਸਟੇਸ਼ਨ ਤੇ ਆਕੇ ਲੈ ਜਾਵੇ ਗਾ।' ਨਰੇਸ਼ ਦੇ ਪਿਤਾ ਨੇ ਉਸ ਵਲ ਤਕਦੇ ਹੋਏ ਕਿਹਾ।

ਪਰ ਅਜ ਦੀ ਰਾਤ ਤੇ ਉਸ ਰਾਤ ਵਿਚ ਫਰਕ ਸੀ। ਬਹੁਤ ਫਰਕ ਜ਼ਮੀਨ, ਅਸਮਾਨ ਜਿੰਨਾਂ ਫਰਕ। ਇਹੋ ਰਾਤ ਕਦੀ ਉਸ ਦੀ ਜ਼ਿੰਦਗੀ ਵਿਚ ਆਸ਼ਾ ਦਾ ਦੀਪ ਬਾਲਕੇ ਆਈ ਸੀ, ਪਰ

-੪੨-