ਪੰਨਾ:ਨਵੀਨ ਦੁਨੀਆ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਰੇਸ਼ ਤੇ ਰਮਾਂ ਦੇ ਪਿਆਰ ਦੀਆਂ ਯਾਦਾਂ ਇਕ ਕਹਾਣੀ ਬਣ ਗਈ, ਨਰੇਸ਼ ਤੇ ਰਮਾਂ ਦੀ ਪਰੇਮ ਕਹਾਣੀ।

ਪਰੇਮ ਕਹਾਣੀ ਵਧਦੀ ਗਈ,ਸਮਾਂ ਬਚਪਣ ਦੀਆਂ ਯਾਦਾਂ ਨੂੰ ਆਪਣੇ ਨਾਲ ਲੈ ਜਾਂਦਾ ਰਿਹਾ ਤੇ ਪਿਛੇ ਛਡਦਾ ਗਿਆ ਜਵਾਨੀ ਦੇ ਮਧੁਰ ਗੀਤ। ਦੋਵੇਂ ਜਵਾਨ ਹੋ ਗਏ, ਮਿਲਦੇ ਰਹੇ, ਪਰੇਮ ਦੇ ਬੰਧਨ ਦੀ ਗੰਢ ਹੋਰ ਪੀਡੀ ਹੁੰਦੀ ਗਈ, ਦਿਲ ਹੋਰ ਇਕ ਦੂਜੇ ਦੇ ਨੇੜੇ ਹੁੰਦੇ ਗਏ, ਚੰਨ ਦੀ ਚਾਨਣੀ ਵਿਚ ਦੋਹਾਂ ਦਾ ਪਿਆਰ ਫਲਦਾ ਰਿਹਾ। ਆਪਣੀ ਮੰਜ਼ਲ ਵਲ ਜਾਂਦਾ ਰਿਹਾ। ਜਵਾਨੀ ਦੇ ਸੰਗੀਤ ਨੂੰ ਮਾਣਦਾ ਦੋਵਾਂ ਦਾ ਜੀਵਨ ਆਪਣੀ ਮੰਜਲ ਵਲ ਤੁਰੀ ਗਿਆ, ਇਕਠੇ ਰਹਿਣ ਦੀਆਂ ਸੌਹਾਂ ਖਾਧੀਆਂ, ਇਕੋ ਹੀ ਰਾਹ ਤੇ ਚਲਣ ਦਾ ਪ੍ਰਣ ਕੀਤਾ, ਇਕਠੇ ਜੀਵਨ ਗੁਜਾਰਨ ਦੇ ਵਾਇਦੇ ਹੋਏ ਤੇ ਦੋਵੇਂ ਇਕੋ ਹੀ ਪਗਡੰਡੀ ਤੇ ਚਲਦੇ ਰਹੇ। ਸਮਾਂ ਚਲਦਾ ਰਿਹਾ ਆਪਣੀ ਪੂਰੀ ਚਾਲੇ, ਦੋਵੇਂ ਅਗੇ ਵਧਦੇ ਗਏ ਸਮੇਂ ਦੇ ਨਾਲ ਨਾਲ।

ਪਰ ਅਚਾਨਕ ਦੋਵਾਂ ਦੇ ਪੈਰ ਫੰਦੇ ਵਿਚ ਫਸ ਗਏ, ਪੁਰਾਣੇ ਬੇ-ਤਰਸ ਸਮਾਜ ਦੇ ਤਾਣੇ ਖੂਨੀ ਫੰਦੇ ਵਿਚ। ਜ਼ਾਲਮ ਸਮਾਜ ਦੋਵਾਂ ਦੇ ਰਾਹ ਵਿਚ ਇਕ ਸਖ਼ਤ ਲੋਹੇ ਦੀ ਦੀਵਾਰ ਬਣਕੇ ਖਲੋ ਗਿਆ। ਇਹੋ ਦੀਵਾਰ ਪਹਿਲੇ ਹਜ਼ਾਰਾਂ ਨਹੀਂ ਬਲਿਕੇ ਲਖਾਂ ਵਾਰੀ ਦੋ ਦਿਲਾਂ ਦੇ ਰਾਹ ਵਿਚ ਖਲੋ ਚੁਕੀ ਹੈ ਤੇ ਉਹਨਾਂ ਦੀਆਂ ਆਹਾਂ, ਚੀਸਾਂ, ਹਹੁਕੇ ਉਸ ਦੀਵਾਰ ਵਿਚ ਭਸਮ ਹੋ ਗਏ ਤੇ ਪਤਾ ਨਹੀਂ ਕਦੋਂ ਤਕ ਅਜੇਹੀ ਦੀਵਾਰ ਹੋਰ ਖਲੋਤੀ ਰਹੇਗੀ। ਸਮਾਜ ਨੇ ਰਮਾਂ ਤੇ ਨਰੇਸ਼ ਨੂੰ ਵਖ ਵਖ ਕਰ ਦਿਤਾ। ਨਰੇਸ਼ ਦੇ ਪਿਆਰ ਦੀ ਦੁਨੀਆਂ ਉਜੜ ਗਈ, ਬਰਬਾਦ ਹੋ ਗਈ ਤੇ ਰਮਾਂ ਦੇ ਹਾਸੇ ਮਖੌਲ, ਅਰਮਾਨ, ਉਮੰਗਾਂ ਅੱਖ ਦੇ ਫੋਰ ਵਿਚ ਉਡ ਗਈਆਂ ਤੇ ਉਸਦੀ ਥਾਂ ਜਨਮ ਲਿਆ ਚੀਸਾਂ ਨੇ, ਅਥਰੂਆਂ ਤੇ ਠੰਢੀਆਂ

-੪੪-