ਪੰਨਾ:ਨਵੀਨ ਦੁਨੀਆ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਛੋਟੇ ਬਾਬੂ ਜੀ ਨਮਸਤੇ।'

'ਨਮਸਤੇ, ਕੀ ਹਾਲ ਏ ਰਾਮੂ?'

‘ਤੁਹਾਡੀ ਕਿਰਪਾ ਹੈ ਛੋਟੇ ਬਾਬੂ।'

‘ਬਾਲ ਬਚੇ ਤਾਂ ਠੀਕ ਹਨ?'

‘ਜੀ ਸਭ ਸੁਖ ਹੈ।'

ਨਰੇਸ਼ ਦੇ ਦਿਲ ਵਿਚ ਆਇਆ ਉਹ ਪਿੰਡ ਦਾ ਹਾਲ ਪੁਛੇ, ਰਮਾਂ ਦਾ ਹਾਲ ਪੁਛੇ, ਪਰ ਉਸਦੀ ਜਬਾਨ ਨਾ ਖੁਲ ਸਕੀ।

ਤਾਂਗਾ ਸੜਕ ਤੇ ਦੌੜ ਰਿਹਾ ਸੀ। ਘੋੜੇ ਦੇ ਪੈਰਾਂ ਦੀ ਟਾਪ ਟਾਪ ਉਸ ਨੂੰ ਬਹੁਤ ਬੁਰੀ ਲਗ ਰਹੀ ਸੀ। ਨਰੇਸ਼ ਨੂੰ ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਉਸ ਦੇ ਸਿਰ ਵਿਚ ਹਥੋੜੇ ਮਾਰ ਰਿਹਾ ਹੋਵੇ। ਉਹੋ ਤਿੰਨ ਸਾਲ ਪਹਿਲੋਂ ਵਾਲੀ ਸੜਕ ਤੋਂ ਤਾਂਗਾ ਜਾ ਰਿਹਾ ਸੀ, ਉਹੋ ਉਚੇ ਉਚੇ ਦਰਖਤ ਸਨ, ਪਰ ਇਨਾਂ ਵਿਚ ਕੋਈ ਤਬਦੀਲੀ ਨਹੀਂ ਸੀ ਆਈ, ਕੇਵਲ ਨਰੇਸ਼ ਦੀ ਜ਼ਿੰਦਗੀ ਵਿਚ ਇਨਕਲਾਬ ਆ ਰਿਹਾ ਸੀ।

"ਛੋਟੇ ਬਾਬੂ, ਵਡੇ ਸਾਹਿਬ ਦਾ ਕੀ ਹਾਲ ਹੈ?" ਰਾਮੂ ਨੇ ਚੁਪ ਨੂੰ ਤੋੜਦਿਆਂ ਕਿਹਾ।

"ਬਿਲਕੁਲ ਠੀਕ ਹਨ ਰਾਮੂ।" ਨਰੇਸ਼ ਦੇ ਖਿਆਲਾਂ ਦੀ ਲੜੀ ਟੁਟ ਗਈ।

"ਛੋਟੇ ਬਾਬੂ ਤੁਸੀਂ ਤਾਂ ਸਾਨੂੰ ਭੁਲ ਹੀ ਗਏ, ਅਜ ਪੂਰੇ ਤਿੰਨ ਸਾਲ ਬਾਦ ਆਏ ਹੋ?" ਰਾਮੂ ਨੇ ਨਰੇਸ਼ ਦੇ ਮੂੰਹ ਵਲ ਤਕਦੇ ਹੋਏ ਕਿਹਾ।

"ਹਾਂ ਰਾਮੂ" ਤੇ ਨਰੇਸ਼ ਦੇ ਮੂੰਹ ਵਿਚੋਂ ਇਕ ਠੰਢੀ ਆਹ

-੪੭-