ਪੰਨਾ:ਨਵੀਨ ਦੁਨੀਆ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਕੀ ਕਰੋਗੇ ਸੁਣਕੇ?’

‘ਨਹੀਂ ਜ਼ਰੂਰ ਸੁਣਾਓ।'

‘ਚੰਗਾ ਤੁਹਾਡੀ ਮਰਜ਼ੀ... ... ...।'

‘ਮਾਤਾ ਪਿਤਾ ਨੇ ਮੈਨੂੰ ਪੜ੍ਹਾਉਣਾ ਬੰਦ ਕਰ ਦਿਤਾ।'

‘ਕਿਉਂ।’

‘ਕਿਉਂਕਿ ਉਹ ਮੇਰੀ ਪੜ੍ਹਾਈ ਦਾ ਖਰਚ ਨਹੀਂ ਸਨ ਦੇ ਸਕਦੇ।

‘ਫੇਰ।’

‘ਉਹਨਾਂ ਮੇਰਾ ਉਸ ਬੇ-ਵਫਾਨਾਲ ਰਿਸ਼ਤਾ ਕਰਨਾ ਚਾਹਿਆ।

‘ਤੁਹਾਨੂੰ ਕੋਈ ਏਤਰਾਜ਼ ਸੀ।'

‘ਮੇਰੇ ਨਾਂਹ ਨੁਕਰ ਕਰਨ ਤੇ ਵੀ ਮੈਨੂੰ ਉਸ ਨੂੰ ਅਪਨਾਉਣਾ ਪਿਆ।

"ਕੀ ਕੋਈ ਖਾਸ ਕਾਰਨ ਸੀ?'

‘ਜੀ ਹਾਂ।'

‘ਫੇਰ ਕੀ ਹੋਇਆ?'

‘ਮੇਰੀਆਂ ਖੁਸ਼ੀਆਂ ਦਾ ਅੰਤ ਹੋ ਗਿਆ। ਇਕ ਇਕ ਕਰਕੇ ਸਾਰੀਆਂ ਖਾਹਿਸ਼ਾਂ ਦਾ ਗਲਾ ਘੁਟਿਆ ਗਿਆ। ਸਿਹਤ ਦੇ ਡਿਗਣ ਦੇ ਨਾਲ ਨਾਲ ਮਨ ਦੀ ਸ਼ਾਂਤੀ ਵੀ ਲੁਟ ਗਈ।

‘ਕੀ ਉਹ ਤੁਹਾਨੂੰ ਪਿਆਰ ਨਹੀਂ ਸੀ ਕਰਦੀ?'

‘ਉਸ ਬੇ-ਵਫਾ ਨੇ ਕਦੀ ਕਿਸੇ ਨੂੰ ਪਿਆਰ ਹੀ ਨਹੀਂ ਕੀਤਾ।'

'Very stone hearted' (ਬੜੀ ਸਖਤ ਦਿਲ)।

'Yes (ਹਾਂ)।'

ਕੁਝ ਚਿਰ ਲਈ ਦੋਵਾਂ ਪਾਸੇ ਚੁਪ ਨੇ ਰਾਜ ਕਰ ਲਿਆ ਜਿਵੇਂ ਉਨ੍ਹਾਂ ਦੇ ਮੂੰਹਾਂ ਤੇ ਇਕ ਦਮ ਅਲੀਗੜ ਦੇ ਜੰਦਰੇ ਲਗ ਗਏ

-੫੪-