ਪੰਨਾ:ਨਵੀਨ ਦੁਨੀਆ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਮੈਨੂੰ ਇਕੱਲਾ ਨਾ ਛਡ ਜਾਵੇ, ਪਰ....।'

‘ਪਰ ਕੀ?'

‘ਆਖਰ ਉਹ ਮੈਨੂੰ ਇਕੱਲਾ ਛਡ ਹੀ ਗਈ।’

'ਕਿਉਂ?'

‘ਕਿਉਂਕਿ ਮੈਂ ਗਰੀਬ ਸਾਂ, ਯਤੀਮ ਸਾਂ, ਬੇ-ਸਹਾਰਾ ਸਾਂ ਤੇ ਲਾਚਾਰ ਸਾਂ।'

'Very very stone hearted' (ਬੜੀ ਹੀ ਸਖ਼ਤ ਦਿਲ)।

ਗੱਡੀ ਸਟੇਸ਼ਨ ਤੇ ਰੁਕੀ। ਚਾਰੋਂ ਪਾਸਿਉਂ ਵੰਸ-ਸੁਵੰਨੀਆਂ ਆਵਾਜ਼ਾਂ ਆਉਣ ਲਗ ਪਈਆਂ। ਮੁਸਾਫਰ ਚੜਨੇ ਤੇ ਉਤਰਨੇ ਸ਼ੁਰੂ ਹੋ ਗਏ। ਬਿਜਲੀ ਦੀ ਮਦਦ ਨਾਲ ਸਟੇਸ਼ਨ ਤੇ ਦਿਨ ਚੜਿਆ ਹੋਇਆ ਸੀ। ਗਲਾਂ ਵਿਚ ਰੁਝਾ ਤੇ ਕੰਬਲ ਦੀ ਗਰਮਿਆਸ਼ ਦੇ ਹੋਣ ਕਾਰਨ ਨੌਜਵਾਨ ਨੂੰ ਠੰਢ ਕੁਝ ਘੱਟ ਮਹਿਸੂਸ ਹੋ ਰਹੀ ਸੀ। ਜਸਬੀਰ ਨੇ ਦੋ ਕੱਪ ਚਾਹ ਮੰਗਵਾਏ। ਇਕ ਕੱਪ ਨੌਜਵਾਨ ਦੇ ਇਨਕਾਰ ਕਰਨ ਤੇ ਵੀ ਉਸ ਨੂੰ ਦੇ ਦਿਤਾ ਤੇ ਦੂਜਾ ਆਪ ਪੀਣ ਲਗ ਪਈ! ਇਸ ਦੌਰਾਨ ਵਿਚ ਦੋਵਾਂ ਵਿਚ ਕੋਈ ਗਲ ਨਾ ਹੋਈ। ਗਾਰਡ ਨੇ ਵਿਸਲ ਦਿਤੀ ਤੇ ਗੱਡੀ ਹੌਲ਼ੀ ਹੌਲੀ ਸਟੇਸ਼ਨ ਤੋਂ ਦੂਰ ਹੋ ਗਈ ਤੇ ਆਪਣੀ ਪੂਰੀ ਸਪੀਡ ਤੇ ਚਲਣ ਲਗੀ।

‘ਹਾਂ ਫਿਰ ਉਹ ਤੁਹਾਨੂੰ ਨਹੀਂ ਮਿਲੀ?'

‘ਜੀ ਨਹੀਂ।'

‘ਕੀ ਹੁਣ ਤੁਸੀਂ ਉਸ ਨੂੰ ਲਭਣ ਜਾ ਰਹੇ ਹੋ?'

‘ਐਸੀ ਕੋਈ ਜਗ੍ਹਾ ਨਹੀਂ, ਜਿਥੇ ਮੈਂ ਉਸ ਦੀ ਤਲਾਸ਼ ਨਹੀਂ ਕੀਤੀ। ਬੜੇ ਸ਼ਹਿਰ ਫਿਰਿਆ, ਹੁਣ ਦੀ ਤਰ੍ਹਾਂ ਗੌਰਮਿੰਟ ਨਾਲ ਧੋਖਾ ਕਰ ਕੇ ਬਿਨਾਂ ਟਿਕਟ ਸਫਰ ਕੀਤਾ, ਜਿਥੇ ਕਿਥੇ ਵੀ ਉਸ ਦੀ ਸੂਹ

-੫੬-