ਪੰਨਾ:ਨਵੀਨ ਦੁਨੀਆ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲੀ, ਫੌਰਨ ਉਥੇ ਪਹੁੰਚਿਆ, ਪਰ ਅਸਫਲਤਾ ਨੇ ਹਰ ਥਾਂ ਸਾਥ ਦਿਤਾ।'

'ਇਸ ਦਾ ਮਤਲਬ ਤੁਸੀਂ ਨਿਰਾਸ਼ ਹੋ ਗਏ?'

‘ਜੀ ਨਹੀਂ, ਮੈਂ ਆਪਣੀ ਕੋਸ਼ਿਸ਼ ਜਾਰੀ ਰਖੀ, ਅਖਬਾਰ ਪੜੇ ਕਿ ਸ਼ਾਇਦ ਉਸਦਾ ਕੋਈ ਪਤਾ ਲਗ ਜਾਵੇ, ਪਰ ਸਭ ਵਿਅਰਥ। ਹੁਣ ਮੈਂ ਆਪਣੀ ਜ਼ਿੰਦਗੀ ਤੋਂ ਇਤਨਾ ਨਿਰਾਸ਼ ਹੋ ਗਿਆ ਕਿ ਆਤਮਘਾਤ ਕਰਨ ਦਾ ਫੈਸਲਾ ਕਰ ਲਿਆ। ਪਰ ... ... ... ...।

‘ਪਰ ਕੀ?'

"ਪਰ ਪ੍ਰਕਾਸ਼ ਦੀ ਮਾਸੂਮ ਸੂਰਤ ਮੇਰੇ ਰਾਹ ਵਿਚ ਦੀਵਾਰ ਬਣਕੇ ਖਲੋ ਗਈ ਤੇ ਮੈਂ ਪ੍ਰਕਾਸ਼ ਲਈ ਜ਼ਿੰਦਾ ਰਹਿਣ ਦਾ ਨਿਸਚਾ ਕਰ ਲਿਆ।

‘ਪ੍ਰਕਾਸ਼ ਕੌਣ?'

'ਮੇਰੀ ਛੋਟੀ ਨੰਨੀ ਭੈਣ।'

‘ਉਹ ਕਿਥੇ ਵੇ?' 'ਉਹ ... ... ... ਉਹ ... ... ...ਉਹ ਵੀ ਦੋ ਦਿਨ ਹੋਏ ਮੈਨੂੰ ਛਡ ਗਈ।'

ਨੌ ਜਵਾਨ ਦੀਆਂ ਅਖਾਂ ਵਿਚ ਅਥਰੂ ਆ ਗਏ। ਉਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਾਬੂ ਨਾ ਪਾ ਸਕਿਆ। ਜਸਬੀਰ ਦੀਆਂ ਅਖਾਂ ਵਿਚ ਵੀ ਮੋਤੀ ਵਰਗੇ ਦੋ ਅਥਰੂ ਚਮਕਣ ਲਗੇ। ਨੌ ਜਵਾਨ ਨੇ ਆਪਣੀਆਂ ਅਖਾਂ ਪੂੰਜੀਆਂ।

‘ਉਹ ਕਿਵੇਂ ਮਰੀ?’

‘ਬੀਮਾਰੀ ਤੇ ਭੁਖ ਦੇ ਕਾਰਨ।'

‘ਤੁਸੀਂ ਉਸਦਾ ਕੋਈ ਚੰਗਾ ਇਲਾਜ ਨਾ ਕੀਤਾ?'

‘ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਉਹ ਮੈਨੂੰ ਕਿਉਂ ਛੋੜ ਜਾਂਦੀ। ਮੈਂ ਉਸ ਦਾ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਵਾਉਂਦਾ।

-੫੭-