ਪੰਨਾ:ਨਵੀਨ ਦੁਨੀਆ.pdf/59

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰ ਕੋਲ ਪ੍ਰਕਾਸ਼ ਲਈ ਇਕ ਮਜਬੂਰ ਤੇ ਬੇ ਆਸਰਾਂ ਭਰਾ ਦੇ ਪਿਆਰ ਤੋਂ ਬਿਨਾਂ ਕੁਝ ਵੀ ਤਾਂ ਨਹੀਂ ਸੀ। ਪਰ ਉਸ ਦੀ ਦਿਨ-ਬ-ਦਿਨ ਵਿਗੜ ਰਹੀ ਹਾਲਤ ਨੇ ਮੈਨੂੰ ਚੋਰੀ ਕਰਨ ਤੇ ਮਜਬੂਰ ਕੀਤਾ।

‘ਚੋਰੀ!’

‘ਜੀ ਹਾਂ, ਪਰ ਕਾਮਯਾਬ ਨਾ ਹੋ ਸਕਿਆ।'

'ਕਿਉਂ?'

‘ਕਿਉਂਕਿ ਪ੍ਰਮਾਤਮਾ ਨੂੰ ਮੈਨੂੰ ਹੋਰ ਸਜ਼ਾ ਦੇਣ ਵਿਚ ਕੋਈ ਉਜ਼ਰ ਨਹੀਂ ਸੀ। ਉਹ ਮੈਨੂੰ ਇਸ ਜ਼ਾਲਮ ਦੁਨੀਆਂ ਦੀਆਂ ਹੋਰ ਠੋਕਰਾਂ ਮਰਵਾਉਣਾ ਚਾਹੁੰਦਾ ਸੀ ਤੇ ਮੈਂ ਪੁਲੀਸ ਦੇ ਕਾਬੂ ਆ ਗਿਆ।

‘ਕੀ ਤੁਹਾਨੂੰ ਕੋਈ ਸਜ਼ਾ ਹੋਈ?'

‘ਜੀ ਹਾਂ, ਕੇਵਲ ਮਾਰ।'

'ਫੇਰ?'

‘ਜਦ ਮੈਂ ਘਰ ਪਹੁੰਚਿਆ ਪ੍ਰਕਾਸ਼ ਸਦਾ ਲਈ ਨੀਂਦ ਰਾਣੀ ਦੀ ਗੋਦ ਵਿਚ ਬੈਠੀ ਝੂਟੇ ਲੈ ਰਹੀ ਸੀ। ਉਸ ਦੀ ਰੂਹ ਪ੍ਰਮਾਤਮਾ ਕੋਲ ਪਹੁੰਚ ਚੁਕੀ ਸੀ। ਉਹ ਇਸ ਦੁਨੀਆਂ ਦੇ ਦੁਖਾਂ ਤੋਂ ਸਦਾ ਲਈ ਛੁਟਕਾਰਾ ਪਾ ਗਈ ਸੀ।'

‘ਬੜਾ ਅਫਸੋਸ ਏ।’

‘ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ।'

‘ਹੁਣ ਤੁਸੀਂ ਕਿਥੇ ਜਾ ਰਹੇ ਹੋ?'

ਜਿਥੇ ਜਾਣ ਲਈ ਕਿਸੇ ਦਾ ਦਿਲ ਨਹੀਂ ਕਰਦਾ।'

‘ਕੀ ਤੁਸੀਂ ਉਸ ਨੂੰ ਲਭਣ ਜਾ ਰਹੇ ਹੋ?'

‘ਜੀ ਨਹੀਂ।'

‘ਕਿਉਂ?'

‘ਹੁਣ ਉਹ ਨੂੰ ਲਭ ਕੇ ਮੈਂ ਕੀ ਕਰਾਂਗਾ। ਮੇਰੇ ਕੋਲ ਹੁਣ

-੫੮-