ਪੰਨਾ:ਨਵੀਨ ਦੁਨੀਆ.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਹਿੰਮਤ

ਮੈਂ ਕੋਈ ਚਾਰ ਪੰਜ ਸਾਲਾਂ ਤੋਂ ਕਹਾਣੀਆਂ ਲਿਖ ਰਿਹਾਂ ਹਾਂ ਤੇ ਇਸ ਸਮੇਂ ਵਿਚ ਲਿਖੀਆਂ ਕੁਝ ਕਹਾਣੀਆਂ ਦੀ ਚੋਣ ਦਾ ਇਹ ਸੰਗ੍ਰਿਹ ‘ਨਵੀਂ ਦੁਨੀਆ’ ਪਾਠਕਾਂ ਪਾਸ ਪੇਸ਼ ਕਰਦਾ ਹਾਂ! ਇਸ ਸੰਗਿਹ ਵਿਚ ਗਿ: ਕਿਰਪਾਲ ਕੌਰ ‘ਸਰੋਜ' ਮਲਾਇਆ ਦੀਆਂ ਵੀ ਕੁਝ ਕਹਾਣੀਆ ਹਨ। ਇਹ ਕਹਾਣੀਆਂ ਮੈਂ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਤ ਹੋਕੇ ਲਿਖੀਆਂ ਹਨ। ਜੋ ਕੁਝ ਮੈਂ ਆਪਣੇ ਆਸੇ ਪਾਸੇ ਤਕਿਆ, ਸੁਣਿਆਂ ਤੇ ਮਹਿਸੂਸ ਕੀਤਾ, ਉਸਨੂੰ ਇਨ੍ਹਾਂ ਕਹਾਣੀਆਂ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਅਜ ਪੰਜਾਬੀ ਕਹਾਣੀ ਕਲਾ ਬੜੀ ਤੇਜ਼ੀ ਨਾਲ ਤਰਕੀ ਕਰ ਰਹੀ ਹੈ ਤੇ ਇਸ ਦੀ ਉਨਤੀ ਦਿਨ-ਬ-ਦਿਨ ਹੋ ਰਹੀ ਹੈ। ਕਈ ਵਡੇ ਵਡੇ ਲੇਖਕ ਪੰਜਾਬੀ ਕਹਾਣੀ ਕਲਾ ਨੂੰ ਉਚ ਚੋਟੀ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਇਕ ਗਲ ਦਾ ਮੈਨੂੰ ਬਹੁਤ ਦੁਖ ਹੈ ਤੇ ਇਹੋ ਦੁਖ ਮੇਰੀ ਆਤਮਾ ਤੇ ਭਾਰ ਪਾਈ ਰਖਦਾ ਹੈ ਕਿ ਅਜ ਕਲ ਦੇ ਕੁਝ ਪ੍ਰਸਿਧ ਲੇਖਕ, ਜੇਹੜੇ ਕੁਝ ਕਿਤਾਬਾਂ ਲਿਖ ਚੁਕੇ ਹਨ ਤੇ ਪੰਜਾਬੀ ਸਾਹਿਤ ਵਿਚ ਜਿੰਨਾਂ ਨੂੰ ਪ੍ਰਸਿਧਤਾ ਪ੍ਰਾਪਤ ਹੋ ਚੁਕੀ ਹੈ ਤੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਪੜਾਹ ਵਿਚ ਬਹੁਤ ਜ਼ਬਰਦਸਤ ਕੌੜੇ ਤਜਰਬੇ ਹੋਏ, ਰਾਹ ਰਾਹ ਤੇ ਠੋਕਰਾਂ ਖਾਧੀਆਂ, ਨਵੇਂ ਪੁੰਘਰ ਰਹੇ ਲਿਖਾਰੀਆਂ ਨੂੰ ਬੁਰੀ ਤਰ੍ਹਾਂ ਲਿਤਾੜਨ ਦੀ ਕੋਸ਼ਿਸ਼ ਕਰਦੇ ਹਨ। ਜੇ ਕੋਈ ਨਵਾਂ ਲਿਖਾਰੀ ਬੜੀਆਂ ਚਾਹਾਂ ਤੇ ਉਮੰਗਾਂ ਨਾਲ ਉਨ੍ਹਾਂ ਲਿਖਾਰੀਆਂ ਕੋਲੋਂ ਕੁਝ ਪ੍ਰਾਪਤ ਕਰਨ ਜਾਂਦਾ ਹੈ ਤਾਂ ਬੁਰੀ ਤਰ੍ਹਾਂ