ਪੰਨਾ:ਨਵੀਨ ਦੁਨੀਆ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੇ ਗਿਣਤ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ... ...।'

ਤੇ ਨੋਜਵਾਨ ਨੇ ਦਰਵਾਜੇ ਵਿਚੋਂ ਬਾਹਰ ਜ਼ੋਰ ਦੀ ਛਾਲ ਮਾਰ ਦਿਤੀ। ਜਸਬੀਰ ਬਿਜਲੀ ਵਰਗੀ ਤੇਜ਼ੀ ਨਾਲ ਆਪਣੀ ਸੀਟ ਤੋਂ ਉਠੀ, ਪਰ ਨੌਜਵਾਨ ਦੀ ਪਾਟੀ ਹੋਈ ਕਮੀਜ਼ ਨਾਲੋਂ ਕਪੜੇ ਦਾ ਇਕ ਛੋਟਾ ਜਿਹਾ ਟੁਕੜਾ ਉਸ ਦੇ ਹਥ ਵਿਚ ਰਹਿ ਗਿਆ। ਨੌਜਵਾਨ ਦਾ ਸਰੀਰ ਪਹਾੜੀਆਂ ਦੀਆਂ ਚੋਟੀਆਂ ਨਾਲ ਟਕਰਾਂਦਾ ਅਲੋਪ ਹੋ ਗਿਆ,। ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਇਸ ਨੂੰ ਆਪਣੀ ਗੋਦ ਵਿਚ ਲੈਣ ਲਈ ਪਹਿਲੇ ਹੀ ਤਿਆਰ ਬੈਠੀਆਂ ਹੋਣ। ਇੰਞਣ ਧੂੰਆਂ ਛਡਦਾ ਆਪਣੀ ਪੂਰੀ ਸਪੀਡ ਤੇ ਚਲ ਰਿਹਾ ਸੀ।

ਜਸਬੀਰ ਦੇ ਮੂੰਹੋਂ ਜ਼ੋਰ ਦੀ ਚੀਕ ਨਿਕਲ ਗਈ ਤੇ ਉਸ ਦਾ ਹਥ ਗੱਡੀ ਨੂੰ ਰੋਕਣ ਵਾਲੀ ਜ਼ੰਜੀਰ ਵਲ ਵਧਿਆ।

"ਪ੍ਰੀਤ"

-੬੦-