ਪੰਨਾ:ਨਵੀਨ ਦੁਨੀਆ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਗੀ ਪ੍ਰੀਤ ਦਾ ਬਦਲਾ


ਪਹਿਲਾਂ ਧੱਕ ਧੱਕ, ਫੇਰ ਧੁੰਮ ੨, ਧਮਕ ਧਮਕ ਅਤੇ ਇਸੇ ਤਰਾਂ ਤਬਲਾ ਅਵਾਜਾਂ ਉਚਾਰੀ ਗਿਆ। ਪਾਇਲ ਦੀ ਛੰਨ ਛੰਨ ਨੇ ਤਾਲ ਬਨਿਆ। ਬੁਲ ਬੁਲ ਤਰੰਗ ਅਤੇ ਜਲ ਤਰੰਗ ਨੇ ਵੀ ਕਮਰੇ ਨੂੰ ਸ਼ਿੰਗਾਰਿਆ ਅਤੇ ਨਾਚ ਸ਼ੁਰੂ ਹੋ ਗਿਆ। ਸੁਹਣੇ ਪੈਰ ਆਪਣੀਆਂ ਚੰਚਲ ਹਰਕਤਾਂ ਦਾ ਜੌਹਰ ਦਿਖਾਂਦੇ ਰਹੇ, ਲਚਕਦਾਰ ਕਮਰ ਕਈ ਵਲ ਖਾਂਦੀ ਇਉਂ ਘੁਮਦੀ ਜਿਵੇਂ ਗੋਲ ਤਿਤਲੀ ਤਾਰ ਵਿਚ ਘੁੰਮਦੀ ਹੈ। ਉਸ ਦੇ ਚਿਹਰੇ ਤੇ ਦਰਦ ਪਰ ਸਰੀਰ ਤੇ ਮਸਤੀ। ਉਸ ਦੀਆਂ ਅਖੀਆਂ ‘ਚ ਹੰਝੂ ਪਰ ਬੁਲ੍ਹਾਂ ਤੇ ਹਾਸਾ। ਉਸ ਦੇ ਅੰਗਾਂ ਵਿਚ ਪੀੜਾਂ ਪਰ ਨਾਚ ਵਿਚ ਲੋਹੜਿਆਂ ਦੀ ਮਦਹੋਸ਼ੀ। ਉਸ ਦੇ ਪੈਰ ਤਾਲ ਦਾ ਸਾਥ ਦੇਂਦੇ ਰਹੇ, ਉਹ ਨਚਦੀ ਰਹੀ। ਦੂਜਿਆਂ ਦੀ ਖੁਸ਼ੀ ਲਈ ਉਸ ਨੇ ਆਪਣੀ ਜਮੀਰ ਵੇਚ ਛੱਡੀ ਸੀ। ਉਸ ਦਾ ਰਾਗ, ਉਸ ਦਾ ਨਾਚ, ਉਸ ਦੇ ਹਾਰ ਸ਼ਿੰਗਾਰ ਤੇ ਉਸ ਦੇ ਹਾਸੇ ਕਿਸੇ ਲਈ ਹੀ ਸਨ। ਉਹ ਆਪ ਨੂੰ ਹਸਾਣ ਲਈ ਨਹੀਂ ਸੀ ਹਸਦੀ ਪਰ ਉਹ ਕਿਸੇ ਨੂੰ ਹਸਾਣ ਲਈ ਹਸਦੀ ਸੀ। ਮਹਿਫਿਲ ਵਿਚ ਨਚਣ ਦਾ ਅੱਜ ਉਸ ਦਾ ਪਹਿਲਾ

-੬੧-