ਪੰਨਾ:ਨਵੀਨ ਦੁਨੀਆ.pdf/64

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਹੀ। ਕਿਸਮਤ ਦਾ ਚਕਰ ਉਸ ਦੀ ਪਵਿਤ੍ਰ ਆਤਮਾਂ ਉਤੇ ਆਪਣੇ ਵਾਰ ਕਰਨੇ ਚਾਹੁੰਦਾ ਸੀ, ਪਰ ਉਹ ਬੇ-ਖਬਰ ਸੀ। ਉਹ ਸਮਝਦੀ ਰਹੀ ਸੀ ਕਿ ਉਹ ਆਪਣਾ ਆਦਰਸ਼ ਪੂਰਾ ਕਰਕੇ ਇਥੋਂ ਸਾਫ ਨਿਕਲ ਜਾਏਗੀ ਪਰ ਇਹ ਅਸੰਭਵ ਸੀ। ਉਹ ਜਿਉਂ ਜਿਉਂ ਏਸ ਗੰਦਗੀ ਤੋਂ ਪਲਾ ਛੁੜਾਂਦੀ ਰਹੀ ਗੰਦਗੀ ਤਿਉਂ ਤਿਉਂ ਉਸ ਦੇ ਅੰਗਾਂ ਵਲ ਵਧਦੀ ਰਹੀ। ਫਿਲਮੀ ਦੁਨੀਆਂ ਦੇ ਡਾਇਰੈਕਟਰ, ਪਰੋਡੀਊਸਰ ਤੇ ਹੋਰ ਕਾਰਕੁਨ ਉਸ ਨੂੰ ਮੈਲੀਆਂ ਨਜ਼ਰਾਂ ਨਾਲ ਤਕਕੇ ਸ਼ਰਮਾਂਦੇ ਨੇ। ਉਹ ਲਾਜਵੰਤੀ ਵਾਂਗ ਸਹਿਮ ਜਾਂਦੀ।

‘ਪ੍ਰੀਤ! ਤੁਸੀਂ ਇਹ ਪੇਸ਼ਾ ਕਿਉਂ ਅਖਤਿਆਰ ਕੀਤਾ?'

‘ਮੈਂ ਮਜਬੂਰ ਸਾਂ ਵੀਰ!’

‘ਮਜਬੂਰ? ਇਹ ਗਲਤ ਹੈ। ਦੁਨੀਆਂ ਦੀ ਕੋਈ ਵਡੀ ਤੋਂ ਵਡੀ ਮਜਬੂਰੀ ਵੀ ਇਹੋ ਜਿਹਾ ਪੇਸ਼ਾ ਅਖਤਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ।

'ਤੁਸੀਂ ਸਚੇ ਹੋ, ਪਰ ਜਿਸ ਨੇ ਕਿਸੇ ਤੋਂ ਬਦਲਾ ਲੈਣ ਦੀ ਨੀਅਤ ਨਾਲ ਇਹ ਮਜਬੂਰੀ ਪ੍ਰਵਾਨ ਕਰਨੀ ਹੋਵੇ ਤਾਂ...?'

‘ਬਦਲਾ? ਕਿਸ ਗਲ ਦਾ ਬਦਲਾ?'

‘ਬਸ ਮੈਂ ਹੋਰ ਕੁਝ ਨਹੀਂ ਦਸਾਂਗੀ ਸਿਵਾਏ ਇਸ ਦੇ ਕਿ ਮੈਂ ਬਦਲਾ ਲੈ ਰਹੀ ਹਾਂ।'

‘ਅਜੀਬ ਹੈ ਤੁਹਾਡਾ ਬਦਲਾ।'

ਹਾਂ... ... ਹਾਂ ... ... ਹਾਂ ... ... ਕਿਸਮਤ ਦੀ ਹਰ ਸਖਤ ਟਕਰ ਅਜੀਬ ਹੀ ਲਗਦੀ ਏ ਤੁਹਾਨੂੰ ਲੋਕਾਂ ਨੂੰ?'

‘ਪ੍ਰੀਤ ‘ਦਸੋ ... ...।’

‘ਤੁਹਾਨੂੰ ਇਹ ਪੇਸ਼ਾ ਛਡ ਦੇਣਾ ਹੀ ਠੀਕ ਏ।'

-੬੩-