ਪੰਨਾ:ਨਵੀਨ ਦੁਨੀਆ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗ ਮਧਮ ਹੋਣ ਲਗ ਪਈ। ਉਸ ਦੇ ਸੀਨੇ ਦੀ ਜਲਨ ਕਿਸੇ ਆਸ ਦੀਆਂ ਸੁਨਹਿਰੀ ਕਿਰਨਾਂ ਦਾ ਰੂਪ ਧਾਰ ਕੇ ਉਸ ਦੇ ਅੰਗਾਂ ਵਿਚ ਧਸ ਗਈ। ਖੁਸ਼ੀ ਦੀਆਂ ਜਿਹੜੀਆਂ ਘੜੀਆਂ ਉਸ ਨੂੰ ਕਈ ਵਰੇ ਦੂਰ ਜਾਪ ਰਹੀਆਂ ਸਨ, ਉਸ ਨੂੰ ਇਸ ਵੇਲੇ ਹੀ ਨਜ਼ਰੀ ਆਉਣ ਲਗ ਪਈਆਂ।

‘ਉਹ ਇਸ ਸਮੇਂ ਦੁਨੀਆਂ ਦੇ ਕਿਹੜੇ ਸ਼ਹਿਰ ਵਿਚ ਵਸਨੀਕ ਹੋਣਗੇ?'

‘ਸ਼ਾਇਦ ਆਸਾਮ ਦੇ।'

‘ਆਸਾਮ?'

‘ਹਾਂ।'

‘ਏਡੀ ਦੂਰ ਜਾ ਸਕੋਗੇ?'

‘ਕਿਉਂ ਨਹੀਂ।’

‘ਕੀ ਤੁਸੀਂ ਉਨ੍ਹਾਂ ਨੂੰ ਢੂੰਡ ਕੇ ਮੇਰੇ ਪਾਸ ਲਿਆਓ ਗੇ?'

‘ਹਾਂ... ... ...ਪ੍ਰੀਤ ... ... ...ਹਾਂ।' ਸੁਣ ਕੇ ਪ੍ਰੀਤ ਖੀਵੀ ਹੋ ਉਠੀ।

‘ਤਾਂ ਕੀ ਉਹ ਮੇਰੇ ਘਰ ਆਉਣਗੇ?'

‘ਹਾਂ।’ ਉਹ ਫੇਰ ਨਚ ਉਠੀ।'

ਹਾਂ ਪ੍ਰੀਤ!' ਅੱਜ ਤੂੰ ਸਾਊ ਬਣ ਕੇ ਘਰ ਰਹੀ।' ਤੇ ਉਹ ਉਥੋਂ ਤੁਰ ਪਿਆ।

ਪ੍ਰੀਤ ਨੇ ਸ਼ਗਨ ਮਨਾਏ, ਪ੍ਰੀਤ ਨੇ ਗੀਤ ਗਾਏ, ਅਤੇ ਪ੍ਰੀਤ ਨੇ ਬਲਬੀਰ ਨੂੰ ਘਰੋਂ ਤੋਰ ਦਿਤਾ। ਕਈ ਸੁਨੇਹੇ ਲੈ ਕੇ, ਕਈ ਸਿਖਿਆਵਾਂ ਲੈ ਕੇ, ਕਈ ਦਰਦ ਭਰੇ ਹੰਝੂ ਲੈ ਕੇ ਉਹ ਘਰੋਂ ਵਿਦਾ ਹੋ ਗਿਆ। ਏਡੀ ਵੱਡੀ ਦੁਨੀਆਂ ਵਿਚੋਂ ਉਸਨੇ ਇਕ

-੬੫-