ਪੰਨਾ:ਨਵੀਨ ਦੁਨੀਆ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ-ਵਫਾ ਨੂੰ ਢੂੰਡਣਾ ਸੀ। ਪ੍ਰੀਤ ਦੀ ਖੁਸ਼ੀ ਲਈ ਉਸ ਨੇ ਆਪਣੀ ਜ਼ਿੰਦਗੀ ਨਾਲ ਜਦੋ-ਜਹਿਦ ਕਰਨੀ ਸੀ। ਹਨੇਰੇ ਅਤੇ ਨਰਕ ਵਿਚ ਡਿਗ ਰਹੀ ਪ੍ਰੀਤ ਦੀ ਜ਼ਿੰਦਗੀ ਨੂੰ ਉਸ ਨੇ ਉਸ ਦੇ ਸਨੇਹੀ ਦੀ ਭਾਲ ਕਰਕੇ ਰੌਸ਼ਨੀ ਦਿਖਾਣੀ ਸੀ। ਉਹ ਕਲਮ-ਕਲਾ ਤੁਰ ਪਿਆ। ਬਲਬੀਰ ਦੀ ਇਸ ਕੁਰਬਾਨੀ ਨੂੰ ਪ੍ਰੀਤ ਦੇ ਹਿਰਦੇ ਵਾਲਾ ਸਾਰਾ ਥਾਂ ਮਲ ਲਿਆ। ਕਦੀ ਕਦੀ ਉਸ ਨੂੰ ਆਪਣੇ ਬੇ ਵਫਾ ਸਾਥੀ ਦਾ ਖਿਆਲ ਉਕਾ ਹੀ ਭੁਲ ਜਾਂਦਾ ਅਤੇ ਉਹ ਨਿਰੀ ਬਲਬੀਰ ਦੀ ਹੀ ਉਡੀਕ ਕਰਨ ਲਗ ਪੈਂਦੀ ਸੀ।

ਦਿਨ ਲੰਘ ਗਏ, ਬਦਲਾਂ ਵਾਂਗ ਘੜੀਆਂ ਬੀਤ ਰਹੀਆਂ ਸਨ, ਵਹਿੰਦੇ ਪਾਣੀਆਂ ਵਾਂਗ। ਪ੍ਰੀਤ ਨੇ ਘੜੇ ਵਿਚ ਰੋੜੇ ਪਾਏ ਹੋਏ ਸਨ। ਹਰ ਰੋਜ਼ ਇਕ ਪੱਥਰ ਕੱਢ ਕੇ ਦੂਜੇ ਘੜੇ ਵਿਚ ਪਾ ਦੇਂਦੀ ਸੀ। ਇਕ ਦਿਨ ਉਸ ਰਹਿੰਦੇ ਬਾਕੀ ਪੱਥਰ ਗਿਣ ਕੇ ਵੇਖੋ, ਉਹ ਹੈਰਾਨ ਹੋ ਗਈ ਬਾਕੀ ਅਠ ਪੱਥਰ ਹੀ ਰਹਿ ਗਏ ਸਨ।

‘ਉਨ੍ਹਾਂ ਨੂੰ ਗਿਆ ਤਾਂ ਅਜ ਵੀਹ ਦਿਨ ਹੋ ਗਏ ਨੇ?'

ਹੌਲੀ ਹੌਲੀ ਘੜੇ ਵਿਚਲੇ ਦੂਜੇ ਪਥਰ ਵੀ ਖਤਮ ਹੋ ਗਏ। ਅੰਤਲੇ ਦਿਨ ਉਸ ਨੂੰ ਆਸ ਬੱਝ ਗਈ ਕਿ ਅਜ ਜ਼ਰੂਰ ਬਲਬੀਰ ਵਾਪਸ ਆ ਜਾਏਗਾ। ਉਹ ਇਕਲਾ ਨਹੀਂ ਹੋਵੇਗਾ, ਜ਼ਰੂਰ ਉਹ ਵੀ ਨਾਲ ਹੋਣਗੇ। ਇਸੇ ਆਸ ਦੇ ਅਸਰ ਹੇਠ ਉਸ ਨੇ ਸਾਰੀ ਦਿਹਾੜੀ ਘਰ ਦੀ ਸਫਾਈ ਆਦਿ ਤੇ ਲਾ ਦਿਤੀ। ਸ਼ਾਮਾਂ ਪਈਆਂ ਤੇ ਉਸ ਦੀ ਉਡੀਕ ਸ਼ੁਰੂ ਹੋ ਗਈ। ਉਸ ਦੀਆਂ ਅਖਾਂ ਸੜਕ ਤੇ ਟਿਕ ਗਈਆਂ। ਸਮਾਂ ਜਿਉਂ ਜਿਉਂ ਬੀਤਦਾ ਜਾਂਦਾ ਉਸ ਦਾ ਦਿਲ ਡੁਬਦਾ ਜਾਂਦਾ ਸੀ।

'ਬਲਬੀਰ ਨੇ ਤਾਂ ਇਕਰਾਰ ਕੀਤਾ ਸੀ ਕਿ ਅਜ ਦੇ ਦਿਨ ਆ ਜਾਣ ਦਾ ਪਰ ... ... ... ... ... ...। ਪ੍ਰੀਤ ਨੇ ਨੌਕਰ

-੬੬-