ਪੰਨਾ:ਨਵੀਨ ਦੁਨੀਆ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿੰਦੇ ਨੇ ਉਹ ਪੜ੍ਹੀ ਲਿਖੀ ਏ। ਸਾਫ ਕਪੜੇ ਪਾਣ ਵਾਲੀ ... ਦੋ ਗੁਤਾਂ ਕਰਨ ਵਾਲੀ ਤੇ ... ... ...। '

‘ਪੜ੍ਹੀ ਲਿਖੀ, ਸਾਫ ਕਪੜੇ ਪਾਣ ਵਾਲੀ ਤੇ ਦੋ ਗੁਤਾਂ ਕਰਨ ਵਾਲੀ ਹੀ ਤਾਂ ਕਿਸੇ ਦੇ ਖਸਮ ਨਹੀਂ ਖਾ ਸਕਦੀ ਭੈਣ, ਸਾਰੀਆਂ ਅਨਪੜ੍ਹ ਤੇ ਚੰਗੀਆਂ ਨਹੀਂ ਹੁੰਦੀਆਂ ਤੇ ਨਾ ਹੀ ਸਾਰੀਆਂ ਪੜ੍ਹੀਆਂ ਲਿਖੀਆਂ ਬੁਰੀਆਂ ਹੁੰਦੀਆਂ ਨੇ। ਇਹ ਤੇਰਾ ਵਹਿਮ ਏ।' ਪ੍ਰੀਤ ਹਸ ਕੇ ਕਿਹਾ।'

‘ਅਨਪੜ੍ਹ ਭੋਲੀਆਂ ਪਰ ਪੜ੍ਹੀਆਂ ਚਲਾਕ ... ... ...।'

‘ਏਡਾ ਉਪਦਰ ਨਾ ਤੋਲ ਭੈਣੇ! ਫਿਰ ਕੀ ਹੋਇਆ ਤੂੰ ਦੁਖੀ ਏਂ! ਹਰ ਕੋਈ ਸੁਖੀ ਥੋੜਾ ਏ। ਤੂੰ ਅਨਪੜ੍ਹ ਏਂ ਤਦੇ ਤਾਂ ਕੁਝ ਕਹੀ ਜਾ ਰਹੀ ਏਂ। ਪੜ੍ਹੀ ਹੋਵੇਂ ਤਾਂ ਧੀਰਜ ਨਾਲ ਆਪਣੇ ਮਸਲੇ ਨੂੰ ਹਲ ਕਰੇਂ... ...।'

'ਚਲ ਚਲ... ... ਮੈਂ ਠੀਕ ਆਂ ਜਿਹੋ ਜਿਹੀ ਹੈਗੀ ... ... ਚੰਗਾ ਹੋਇਆ ਮੈਨੂੰ ਕਿਸੇ ਪੜ੍ਹਾਇਆ ਨਹੀਂ।'

‘ਆਖਰ ਗਲ ਕੀ ਏ ਸਖੀਏ। ਦਸ ਤਾਂ ਸਹੀ। ਯਕੀਨ ਰਖ ਮੈਂ ਤੇਰੀ ਪੂਰੀ ਪੂਰੀ ਮਦਦ ਕਰਾਂਗੀ ... ...।'

‘ਸੱਚ ਬੋਲਦੀ ਏਂ?’

‘ਹਾਂ।'

‘ਜੇ ਦਗਾ ਕੀਤਾ ਤਾਂ ਵਿੰਹਦੀ ਰਹੀਂ। ਮੈਂ ਵੀ ਜੱਟੀ ਹਾਂ।'

ਪ੍ਰੀਤ ਹਸ ਪਈ। ਮੁਟਿਆਰ ਦੀ ਕੰਡ ਤੇ ਥਾਪੀ ਮਾਰ ਕੇ ਉਸ ਕਿਹਾ, ‘ਮੈਂ ਜਾਣਦੀ ਹਾਂ।'

‘ਤਾਂ ਸੁਣ... ... ...।' ਉਹ ਜ਼ਰਾ ਰੁਕ ਗਈ। ‘ਮੇਰੇ ਵਿਆਹ ਹੋਏ ਨੂੰ ਅਠ ਸਾਲ ਹੋ ਗਏ ਨੇ। ਉਦੋਂ ਮੈਂ ਤੇਰਾਂ ਵਰ੍ਹਿਆਂ ਦੀ ਸਾਂ ਜਦ ਮੈਨੂੰ ਨਵਾਂ ਸਾਲਾਂ ਦੇ ਮੁੰਡੇ ਦੇ ਲੜ ਲਾ ਦਿਤਾ।

-੭੦-