ਪੰਨਾ:ਨਵੀਨ ਦੁਨੀਆ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਫੇਰ ਤਾਂ ਸਾਰੀਆਂ ਪੜ-ਅਨਪੜ ਇਕੋ ਜੇਹੀਆਂ ਹੋਈਆਂ ਕਿ।'

‘ਹਾਂ।" ਪ੍ਰੀਤ ਨੇ ਐਤਕਾਂ ‘ਹਾਂ' ਵਿਚ ਸਿਰ ਹਿਲਾਇਆ।'

ਉਹ ਜਿਉਂ ੨ ਇਸ ਮਸਲੇ ਨੂੰ ਸੋਚਦੀ ਜਾਂਦੀ ਸੀ, ਬੋਝ ਤਿਉਂ ਤਿਉਂ ਉਸ ਦੇ ਦਿਮਾਗ ਤੋ ਵਧਦਾ ਹੀ ਜਾ ਰਿਹਾ ਸੀ।

'ਕਿਸਮਤ ਕੋਡੀ ਸ਼ਕਤੀ ਵਾਲੀ ਏ। ਸਾਨੂੰ ਇਕੋ ਕਹਾਣੀ ਦਿਆਂ ਪਾਤਰਾਂ ਨੂੰ ਕਿੰਜ ਇਕਠਿਆਂ ਕਰ ਦਿਤਾ ਏ।' ਪ੍ਰੀਤ ਬੁੜ ਬੁਝਾਈ। ਉਸ ਮੁਟਿਆਰ ਦੇ ਕੁੱਖ ਪਲੇ ਨਾ ਪਿਆ। ਉਹ ਚੁਪ ਰਹੀ।

‘ਤੇਰਾ ਨਾਂ ਕੀ ਏ ਭੈਣ।'

‘ਪ੍ਰੀਤ ਰਾਣੀ।’

‘ਪ੍ਰੀਤ ਰਾਣੀ?'

‘ਤੇਰਾ ਨਾਂ?'

‘ਚੰਨੋਂ।’

‘ਚੰਨੋਂ? ਆਹ! ਇਹ ਨਾਂ ਮੈਂ ਪਰੇਮ ਦੇ ਮੂੰਹੋਂ ਕਈ ਵਾਰ ਸੁਣਿਆਂ ਸੀ।' ਪ੍ਰੀਤ ਫੇਰ ਬੁੜ ਬੁੜਾਈ। ਐਤਕਾਂ ਚੰਨੋ ਹੋਰ ਵੀ ਹੈਰਾਨ ਹੋਈ ਪਰ ਬੋਲੀ ਕੁਝ ਵੀ ਨਾ।

‘ਪ੍ਰੀਤ! ਮੈਨੂੰ ਤੇਰਾ ਬੜਾ ਆਸਰਾ ਜਾਪਣ ਲਗ ਪਿਆ ਏ। ਅਗੇ ਮੈਂ ਸਮਝਦੀ ਸਾਂ, ਸ਼ਾਇਦ ਮੈਂ ਇਕਲੀ ਦੁਖਿਆਰੀ ਹਾਂ ਪਰ ਹੁਣ... ... ...,'ਕਹਿਕੇ ਚੰਨੋ ਨੇ ਪ੍ਰੀਤ ਦੇ ਚਿਹਰੇ ਵਲ ਨਜ਼ਰ ਮਾਰੀ। ਉਹ ਹੰਝੂਆਂ ਵਿਚ ਗੋਤੇ ਖਾ ਰਿਹਾ ਸੀ। ਪ੍ਰੀਤ ਆਪਣੇ ਦਿਲ ਦਾ ਰਾਜ਼ ਚੰਨੋਂ ਅਗੇ ਖੋਲ੍ਹਣਾ ਠੀਕ ਨਹੀਂ ਸੀ ਸਮਝਦੀ ਜਿਸ ਕਰਕੇ ਉਹ ਉਥੋਂ ਜਲਦੀ ਤੁਰ ਜਾਣਾ ਚਾਹੁੰਦੀ ਸੀ।

‘ਮੈਨੂੰ ਛਡ ਚੰਨੋ! ਮੈਂ ਵਾਪਸ ਪਰਤਣਾ ਏਂ।'

‘ਇਹ ਮੈਂ ਨਹੀਂ ਕਰਨ ਦੇਣਾ। ਐਡੀ ਛੇਤੀ ਕਾਹਦੀ ਏ ਜਾਣ ਦੀ।

-੭੨-