ਪੰਨਾ:ਨਵੀਨ ਦੁਨੀਆ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਨਹੀਂ ਭੈਣ! ਮੈਂ ਘਰ ਜ਼ਰੂਰ ਜਾਣਾ ਏਂ ... ... ...।'

‘ਪਰ ਮੈਂ ਜਾਣ ਨਹੀਂ ਦੇਣਾ।'

‘ਨਾ, ਨਾ ਚੰਨੀਏਂ! ਮੈਂ ਫੇਰ ਕਦੀ ਆਵਾਂਗੀ।'

‘ਸੱਚ ਬੋਲਦੀ ਏਂ?’

'ਹਾਂ।'

‘ਚੰਗਾ... ... ...ਪਰ ਪਾਣੀ ਧਾਣੀ ਤਾਂ ਪੀਂਦੀ ਜਾ ... ...।'

'ਨਹੀਂ ਕੋਈ ਖਾਸ ਲੋੜ ਨਹੀਂ। ਕਹਿੰਦੀ ਹੋਈ ਪ੍ਰੀਤ ਬਾਹਰ ਲੰਘ ਗਈ। ਉਸ ਦੇ ਕਦਮ ਹੋਰ ਵੀ ਬੋਝਲ ਹੋ ਗਏ। ਉਸ ਦੇ ਦਿਮਾਗ ਵਿਚ ਬੜਾ ਭਾਰੀ ਘੋਲ ਹੋ ਰਿਹਾ ਸੀ, ਪਿਆਰ ਅਤੇ ਨਫਰਤ ਦਾ। ਇਕ ਪਾਸੇ ਪਰੇਮ ਦੀ ਯਾਦ ਉਸ ਨੂੰ ਤੜਫਾਂਦੀ ਸੀ ਤੇ ਦੂਜੇ ਪਾਸੇ ਉਸ ਦੀ ਧੋਖੇ ਬਾਜ਼ੀ ਉਸ ਦੇ ਸੀਨੇ ਵਿਚ ਨੂੰ ਸਾੜ ਰਹੀ ਸੀ, ਪਰ ਇਸ ਸਭ ਕੁਝ ਦੇ ਹੁੰਦਿਆਂ ਉਹ ਆਪਣੇ ਆਪ ਵਿਚ ਕਾਫੀ ਸੰਤੁਸ਼ਟਤਾ ਮਹਿਸੂਸ ਕਰ ਰਹੀ ਸੀ।

ਪ੍ਰੀਤ ਨੇ ਵਾਪਸੀ ਸਫਰ ਸ਼ੁਰੂ ਕਰ ਦਿਤਾ। ਉਸ ਨੂੰ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਨੂੰ ਜਿਤ ਦੇ ਤਗਮੇਂ ਦੇ ਕੇ ਖੋਹ ਲਏ ਹੋਣ। ਉਸ ਵਿਚ ਖੁਸ਼ੀ ਅਤੇ ਗਮੀ ਕੰਮ ਕਰ ਰਹੀ ਸੀ। ਜਿਥੇ ਉਹ ਪਰੇਮ ਦੀ ਸਾਥਣ ਦੀ ਹਮਦਰਦਣ ਬਣ ਕੇ ਉਸ ਦੇ ਘਰ ਦੀ ਜਾਣੂੰ ਹੋਣ ਦੀ ਖੁਸ਼ੀ ਮਹਿਸੂਸ ਕਰ ਰਹੀ ਸੀ ਉਥੇ ਪਰੇਮ ਦੇ ਬੇਵਫਾ ਹੋਣ ਦਾ ਯਕੀਨ ਵੀ ਉਸ ਦੇ ਅੰਦਰ ਜੰਮ ਗਿਆ ਸੀ। ਉਹ ਸੋਚਾਂ ਵਿਚ ਗਲਤਾਨ ਰਹੀ। ਉਹ ਸੋਚਦੀ ਰਹੀ ਆਖਰ ਬਲਬੀਰ ਅਤੇ ਮੁੰਡੂ ਨੂੰ ਕਿੰਜ ਮੂੰਹ ਦਿਖਾਏਗੀ। ਕਿਸੇ ਹਾਰੀ ਹੋਈ ਕੂੰਜ ਵਾਂਗ ਖੰਭ ਸੁਟ ਕੇ ਪੈ ਜਾਣਾ ਉਸ ਲਈ ਅਸੰਭਵ ਸੀ। ਫਿਰ ਕਿੰਜ ਪਰੇਮ ਦੀ ਭਾਲ ਕਰਕੇ ਆਪਣੇ ਸਾਥੀਆਂ ਨੂੰ ਦਿਖਾਏਗੀ। ਉਹ ਨਿਰਾਸ ਸੀ ਇਸ ਲਈ ਨਹੀਂ ਕਿ ਪਰੇਮ ਨੂੰ ਉਹ ਲਭ

-੭੩-