ਪੰਨਾ:ਨਵੀਨ ਦੁਨੀਆ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸਕੀ, ਬਲਕਿ ਇਸ ਲਈ ਕਿ ਪਰਮ ਵਿਚ ਰਤਾ ਭਰ ਵੀ ਵਫਾ ਦਾ ਅੰਸ਼ ਨਹੀਂ। ਆਖਰ ਉਹ ਪਰੇਮ ਨੂੰ ਲਭ ਕੇ ਕਰੇਗੀ ਵੀ ਕੀ? ਜਦ ਕਿ ਉਹ ਕਿਸੇ ਦਾ ਵੀ ਨਹੀਂ ਬਣ ਸਕਿਆ। ਉਹ ਪਰੇਮ ਜਿਹੜਾ ਬਚਪਣ ਦਾ ਅੱਧ ਉਸ ਨਾਲ ਬੀਤਾ ਚੁਕਾ ਸੀ ਅਜ ਪ੍ਰੀਤ ਨੂੰ ਕਿਸੇ ਅਣਜਾਣ ਦੀਆਂ ਨਜ਼ਰਾਂ ਨਾਲ ਤੱਕਣ ਲਗ ਪਿਆ ਸੀ। ਉਸ ਪਰੇਮ ਦੀ ਭਾਲ ਕਰਨੀ ਮੂਰਖਤਾ ਹੀ ਨਹੀਂ ਸਗੋਂ ਹਾਨੀਕਾਰਕ ਵੀ ਸੀ।

ਪ੍ਰੀਤ ਕਈ ਦੇਸ਼ਾਂ ਨੂੰ ਗਾਹ ਕੇ ਵਾਪਸ ਪਰਤ ਆਈ। ਜੇ ਉਸ ਵਿਚ ਕੋਈ ਚਾਹ ਸੀ ਤਾਂ ਬਲਬੀਰ ਨੂੰ ਮਿਲ ਕੇ ਕੋਈ ਦਰਦ ਵੰਡਾਉਣ ਦੀ ਇਛਾ ਸੀ। ਸੋ ਉਹ ਜਦ ਘਰ ਪਹੁੰਚੀ ਤਾਂ ਆਪਣੇ ਘਰ ਵਿਚ ਬਲਬੀਰ ਨੂੰ ਵੇਖਿਆ। ਉਹ ਚੀਖ ਕੋ ਉਸ ਦੇ ਗਲ ਲਗ ਗਈ। ਮੁੰਡੂ ਭਜਾ ਆਇਆ।

‘ਬੀ ... ... ਜੀ ਆ ਗਏ?" ਮੁੰਡੂ ਨੇ ਹੈਰਾਨੀ ਭਰਿਆ ਹਾਸਾ ਹਸਦਿਆਂ ਪੁੱਛਿਆ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ ਅਤੇ ਉਹ ਚੁਪ ਚਾਪ ਖਲੋਤਾ ਰਿਹਾ। ਉਸ ਦੀਆਂ ਅਖਾਂ ਨੇ ਜਿਹੜਾ ਨਜ਼ਾਰਾ ਤਕਿਆ ਉਹ ਦਰਦ ਭਰਿਆ ਸੀਨ ਸੀ। ਬਲਬੀਰ ਅਤੇ ਪ੍ਰੀਤ ਦਾ ਮਿਲਾਪ, ਦੂਹਾਂ ਦੇ ਵਹਿੰਦੇ ਹੰਝੂ ਅਤੇ ਦਰਦ ਸੁਨੇਹੇ ਜਿਹੜੇ ਹਿਚਕੀਆਂ ਰਾਹੀਂ ਹੋਠਾਂ ਤਾਂਈਂ ਆ ਆ ਕੇ ਵਾਪਸ ਪਰਤ ਰਹੇ ਸਨ। ਮੁੰਡੂ ਵੀ ਰੋ ਪਿਆ।

ਕੁਝ ਚਿਰ ਕੋਠੀ ਦੇ ਵਾਯੂ ਮੰਡਲ ਨੇ ਕੁਰਣਾ ਰੂਪ ਧਾਰੀ ਰਖਿਆ, ਪਰ ਜਦ ਬਲਬੀਰ ਨੇ ਪ੍ਰੀਤ ਦਾ ਸਿਰ ਪਲੋਸਦਿਆ ਉਸ ਦੇ ਹੰਝੂ ਠਲ੍ਹੇ ਤਾਂ ਮੁੰਡੂ ਨੂੰ ਜਾਪਿਆ ਜਿਵੇਂ ਉਸ ਦੀ ਕੋਠੀ ਵਿਚ ਫਿਰ ਬਹਾਰ ਆ ਗਈ ਹੋਵੇ। ਉਹ ਇਕ ਵਫਾਦਾਰ ਨੌਕਰ ਦੀ ਸੀ ਹੈਸੀਅਤ ਰੱਖਣ ਦਾ ਚਾਹਵਾਨ ਰਹਿੰਦਾ ਸੀ। ਇਹੋ ਕਾਰਨ ਕਿ ਦੂਜੇ ਨੌਕਰਾਂ ਨਾਲੋਂ ਮੁੰਡੂ ਹੀ ਪ੍ਰੀਤ ਦਾ ਜ਼ਿਆਦਾ ਸ਼ੁਭ

-੭੪-