ਪੰਨਾ:ਨਵੀਨ ਦੁਨੀਆ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿੰਤਕ ਸੀ।

ਪ੍ਰੀਤ ... ... ...ਤੁਸਾਂ ਇਹ ਖੇਚਲ ਕਿਉਂ ਕੀਤੀ ਸੀ? ਕੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਸੀ?

‘ਤੁਸੀਂ ਏਨੀ ਦੇਰ ਕਿਉਂ ਕੀਤੀ?'

'ਕੀ ਮੈਂ ਬਿਨ ਢੂੰਡ ਹੀ ਵਾਪਸ ਆ ਜਾਂਦਾ?'

‘ਤਾਂ ਕੀ ਹੁਣ ਢੂੰਡ ਲਿਆਏ ਹੋ?' ਪ੍ਰੀਤ ਨੇ ਬੜੇ ਵਿਅੰਗ ਭਾਵ ਨਾਲ ਕਿਹਾ।

‘ਕਿਉਂ ਨਹੀਂ।'

‘ਕਿਥੇ ਨੇ? ਪ੍ਰੀਤ ਦੇ ਅੰਦਰ ਕੋਈ ਝਰਨਾਹਟ ਛਿੜ ਪਈ।

ਉਹ... ... ... ਉਹ ਬੜੀ ਦੂਰ।'

‘ਕੀ ਮਤਲਬ ... ... ... ।'

‘ਉਹ ਇਸ ਸਮੇਂ ਪੈਰਿਸ ਦੀਆਂ ਸੁੰਦਰੀਆਂ ਦੀ ਸੁੰਦਰਤਾ ਤੇ ਕਾਇਲ ਨੇ।'

‘ਕੀ ਕਿਹਾ... ... ...।'

‘ਜੋ ਮੈਂ ਕਿਹਾ ਏ, ਸਭ ਸਚ ਏ।'

‘ਉਹ ਨਹੀਂ ਆਣਉਂਗੇ?'

‘ਨਹੀਂ।’

‘ਕਿਉਂ?'

‘ਤੁਹਾਡਾ ਖਾਨਦਾਨ ਉਸ ਦੀਆਂ ਨਜ਼ਰਾਂ ਵਿਚ ਨੀਵਾਂ ਏ।'

'ਹੈਂ?'

‘ਹਾਂ।'

‘ਤਾਂ ਕੀ ਪਰੇਮ ਦੀਆਂ ਨਜ਼ਰਾਂ ਬੜੀਆਂ ਉਚੀਆਂ ਹੋ ਗਈਆਂ ਨੇ? ਉਹ ... ... ... ਪਰੇਮ ਮੈਂ ਅਜੇ ਉਹਨਾਂ ਘਟਨਾਵਾਂ ਨੂੰ ਸੀਨੇ ’ਚੋਂ ਕਢ ਨਹੀਂ ਸਕੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਬਹੁਤ ਨੇੜੇ ਕਰ ਦਿਤਾ ਸੀ।' ਪ੍ਰੀਤ ਬੇ-ਹੋਸ਼ੀ ਦੀ ਹਾਲਤ ਵਿਚ ਕਾਊਂਚ

-੭੫-