ਪੰਨਾ:ਨਵੀਨ ਦੁਨੀਆ.pdf/77

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਡਿਗ ਪਈ। ਬਲਬੀਰ ਘਬਰਾਇਆ ਮੁੰਡੂ ਵੀ ਅਗਾਂਹ ਵਧਿਆ। ਉਹ ਹੋਸ਼ ਵਿਚ ਆ ਗਈ, ਪਰ ਉਸ ਦੇ ਚਿਹਰੇ ਤੇ ਡਰਾਉਣੇ ਭਾਵ ਸਨ।

ਰਾਤ ਪਈ ਤੇ ਉਹ ਮਹਿਫਿਲ ਨੂੰ ਗਈ। ਉਸ ਖੂਬ ਨਾਚ ਕੀਤਾ। ਸ਼ਰਾਬ ਪੀਤੀ ਅਤੇ ਪਿਆਈ। ਆਪ ਹਸੀ ਮਹਿਫਿਲ ਹਸਾਈ। ਉਸ ਨੂੰ ਜਾਪਿਆ ਜਿਵੇਂ ਅਜ ਉਸ ਨੇ ਕਿਸੇ ਫਰਜ਼ ਦਾ ਕਰਜ਼ ਚੁਕਾ ਦਿਤਾ ਏ। ਕਿਸੇ ਘਾਤਕ ਪਾਸੋਂ ਬਦਲਾ ਲੈ ਲਿਆ ਏ। ਉਹ ਹਰ ਰੋਜ਼ ਮਹਿਫਿਲ ਨੂੰ ਮਾਣਦੀ। ਇਸ ਵਿਚੋਂ ਉਸ ਨੂੰ ਖੁਸ਼ੀ ਆਉਣ ਲਗ ਪਈ। ਬਲਬੀਰ ਦੀਆਂ ਕਈ ਮਿੰਨਤਾਂ ਨੂੰ ਉਸ ਨੇ ਠੁਕਰਾ ਕੇ ਇਹ ਬਦਲਾ ਜਾਰੀ ਰਖਿਆ।

"ਸਰੋਜ"

-੭੬-