ਪੰਨਾ:ਨਵੀਨ ਦੁਨੀਆ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਕਿਧਰ ਜਾਣਾ ਹੈ ਸਰਦਾਰ ਜੀ' ਰਿਕਸ਼ੇ ਵਾਲੇ ਨੇ ਰਿਕਸ਼ੇ ਨੂੰ ਖੜਾ ਕਰਦਿਆਂ ਮੁੜ ਪੁੱਛਿਆ।

‘ਰਤਨ ਚੰਦ ਰੋਡ’ ਮੇਰੇ ਮੂੰਹੋਂ ਇਕ ਦਮ ਆਪੇ ਹੀ ਨਿਕਲ ਗਿਆ।

‘ਬੈਠੇ ਸਰਦਾਰ ਜੀ' ਉਸ ਨੇ ਬੜੇ ਮਿਠੇ ਲਹਿਜੇ ਵਿਚ ਕਿਹਾ।

ਮੈਂ ਬਿਨਾਂ ਕਿਸੇ ਹੀਲ ਹੁਜਤ ਤੋਂ ਰਿਕਸ਼ੇ ਵਲ ਵਧਿਆ, ਦਿਮਾਗ ਮੇਰਾ ਬਿਲਕੁਲ ਖਾਲੀ ਖਾਲੀ ਜਾਪਦਾ ਸੀ, ਲਤਾਂ ਲੜਖੜਾ ਰਹੀਆਂ ਸਨ ਤੇ ਮੈਨੂੰ ਪਤਾ ਵੀ ਨਾ ਲਗਾ ਕਿ ਕਿਹੜੇ ਵੇਲੇ ਮੈਂ ਰਿਕਸ਼ੇ ਦੀ ਸੀਟ ਤੇ ਜਾ ਬੈਠਾ।

ਰਿਕਸ਼ੇ ਵਿਚ ਮੈਂ ਬੈਠ ਤਾਂ ਗਿਆ, ਪਰ ਦਿਲ ਮੇਰਾ ਬੜਾ ਪਸ਼ੇਮਾਨ ਸੀ। ਆਤਮਾ ਮੇਰੀ ਮੈਨੂੰ ਲਾਹਨਤਾਂ ਪਾਉਂਦੀ ਜਾਪੀ। ਰਿਕਸ਼ਾ ਤੇਜ਼ੀ ਨਾਲ ਜਾ ਰਿਹਾ ਸੀ, ਜਦ ਰਿਕਸ਼ਾ ਰਿਆਲਟੋ ਸਿਨੇਮਾ ਵਲ ਮੁੜਿਆ ਤਾਂ ਇਕ ਟਾਂਗਾ ਸਾਡੇ ਅਗੇ ਅਗੇ ਜਾ ਰਿਹਾ ਸੀ, ਜਿਸ ਵਿਚ ਬੈਠੇ ਦੋ ਮਨੁਖੀ ਆਕਾਰ ਆਪਸ ਵਿਚ ਘੁਸਰ ਮੁਸਰ ਕਰ ਰਹੇ ਸਨ। ਰਿਕਸ਼ਾ ਟਾਂਗੇ ਦੇ ਲਾਗੇ ਪਹੁੰਚ ਗਿਆ, ਘੋੜੇ ਦੇ ਪੈਰਾਂ ਦੀ ਟਾਪ ਟਾਪ ਦੀ ਆਵਾਜ਼ ਰਾਤ ਦੇ ਸ਼ਾਂਤਮਈ ਵਾਤਾਵਰਨ ਵਿਚ ਵਿਘਨ ਪਾ ਰਹੀ ਸੀ। ਟਾਂਗੇ ਕੋਲੋਂ ਅਗੇ ਲੰਗਦਿਆਂ ਮੇਰੀ ਨਜ਼ਰ ਘੋੜੇ ਉਤੇ ਪਈ ਤੇ ਫਿਰ ਕੋਚਵਾਨ ਤੇ। ਕੋਚਵਾਨ ਆਪਣੇ ਕੰਬਲ ਵਿਚ ਹਥ ਦੇਈ ਬੈਠਾ ਸੀ ਤੇ ਘੋੜਾ ਆਪਣੇ ਤੇਜ਼ ਕਦਮ ਪੁਟਦਾ ਦੌੜ ਰਿਹਾ ਸੀ। ਫਿਰ ਮੇਰੀ ਨਿਗ੍ਹਾ ਆਪਣੇ ਰਿਕਸ਼ੇ ਵਾਲੇ ਤੇ ਜਾ ਪਈ। ਉਧਰ ਇਕ ਪਸ਼ੂ ਇਨਸਾਨਾਂ ਨੂੰ ਖਿਚ ਰਿਹਾ ਸੀ ਤੇ ਦੂਜੇ ਪਾਸੇ ਇਕ ਇਨਸਾਨ ਦਸੰਬਰ ਦੀ ਠੰਡੀ ਰਾਤ ਵਿਚ ਠੰਢ ਤੇ ਹਵਾ ਨਾਲ ਘੁਲਦਾ

-੮੧-