ਪੰਨਾ:ਨਵੀਨ ਦੁਨੀਆ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਇਨਸਾਨ ਨੂੰ ਖਿਚ ਰਿਹਾ ਸੀ। ਮੇਰਾ ਦਿਮਾਗ ਝੁੰਜਲਾ ਉਠਿਆ, ਘੋੜੇ ਦੇ ਟਾਪ ਟਾਪ ਦੀ ਮਧਮ ਆਵਾਜ਼ ਮੈਨੂੰ ਇਦਾਂ ਜਾਪਦੀ ਸੀ ਜਿਵੇਂ ਮੇਰੇ ਦਿਮਾਗ ਵਿਚ ਕੋਈ ਹਥੋੜੇ ਮਾਰ ਰਿਹਾ ਹੋਵੇ।

‘ਮਿਸਟਰ ਠਹਿਰ ਜਾ’ਮੈਂ ਦਿਲ ਨਾਲ ਕੋਈ ਅੰਤਮ ਫੈਸਲਾ ਕਰਕੇ ਕਿਹਾ।

'ਪਰ ਸਰਦਾਰ ਜੀ ਹਾਲੇ ਰਤਨ ਚੰਦ ਰੋਡ ਤਾਂ ਬਹੁਤ ਦੂਰ ਹੈ?' ਰਿਕਸ਼ੇ ਵਾਲੇ ਨੇ ਬਰੇਕ ਲਾਕੇ ਰਿਕਸ਼ਾ ਖੜਾ ਕਰ ਦਿਤਾ ਤੇ ਪਿਛੇ ਤਕਕੇ ਬੋਲਿਆ।

'ਨਹੀਂ ਮੈਂ ਹੋਰ ਅਗੇ ਨਹੀਂ ਜਾਣਾ ਮੈਂ ਰਿਕਸ਼ੇ ਵਿਚੋਂ ਹੇਠਾਂ ਉਤਰ ਗਿਆ।

ਜੇਬ ਵਿਚ ਹਥ ਪਾਕੇ ਇਕ ਰੁਪੈ ਦਾ ਨੋਟ ਕਢਿਆ ਤੇ ਉਸ ਵਲ ਕੀਤਾ।

‘ਬਾਕੀ ਪੈਸੇ ਹੈ ਨਹੀਂ ਸਰਦਾਰ ਜੀ, ਹਾਲੇ ਤਾਂ ਬੂਹਣੀ ਵੀ ਨਹੀਂ ਕੀਤੀ।' ਰਿਕਸ਼ੇ ਵਾਲੇ ਨੇ ਬੜੇ ਤਰਲੇ ਨਾਲ ਕਿਹਾ।

ਬੂਹਣੀ ਵੀ ਨਹੀਂ ਕੀਤੀ ... ... ...? ਮੈਂ ਦਿਲ ਹੀ ਦਿਲ ਵਿਚ ਦੁਹਰਾਇਆ ਤੇ ਫਿਰ ਪੁਛਿਆ, ‘ਮਿਸਟਰ ਤੂੰ ਕਿਹਾ ਹੈ ਕਿ ਤੂੰ ਹਾਲੇ ਤਕ ਬੂਹਣੀ ਵੀ ਨਹੀਂ ਕੀਤੀ, ਕੀ ਮਤਲਬ ਤੂੰ ਹੁਣੇ ਹੀ ਰਿਕਸ਼ਾ ਲਿਆਇਆ ਏਂ?'

ਉਹੋ ਟਾਂਗਾ ਸਾਡੇ ਕੋਲੋਂ ਟਾਪ ਟਾਪ ਦੀ ਆਵਾਜ਼ ਦੇਂਦਾ ਅਗੇ ਨਿਕਲ ਗਿਆ।

ਨੋਟ ਮੇਰੇ ਹਥ ਵਿਚ ਹੀ ਫੜਿਆ ਰਹਿ ਗਿਆ।

‘ਹਾਂ ਸਰਦਾਰ ਜੀ ਦਸ ਵਜੇ ਰਿਕਸ਼ਾ ਲਿਆ ਸੀ, ਪਰ

-੮੨-