ਪੰਨਾ:ਨਵੀਨ ਦੁਨੀਆ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਤੇਰੇ ਚਿਹਰੇ ਦੀ ਸੁੰਦਰਤਾ ਨਾਲੋਂ ਤੇਰੀ ਆਤਮਾਂ ਜ਼ਿਆਦਾ ਸੁਹਣੀ ਏ ਸਰਵਣ।' ਉਸ ਨੂੰ ਕਿਸੇ ਦੇ ਕਹੇ ਹੋਏ ਵਾਕ ਚੇਤੇ ਆਏ।

‘ਪਰ ਕੀ ਅਜ ਮੈਂ ਆਤਮਾਂ ਦੀ ਸੁੰਦਰਤਾ ਨੂੰ ਮਿਟਾਣ ਨਹੀਂ ਜਾ ਰਿਹਾ।' ਪਲ ਦੇ ਪਲ ਲਈ ਉਸ ਸੋਚਿਆ, 'ਨਹੀਂ ਭਾਵੇਂ ਕੁਝ ਵੀ ਹੋ ਜਾਂਵੇ ... ... ਮੈਂ ਰੁਕਾਂਗਾ ਨਹੀਂ।... ...ਪਰ ... ... ਪਰ... ...ਪਰ ਅੰਜਨੀ ਉਹ ... ... ਜਿਸ ਨੇ ਮੇਰੀ ਆਤਮਾਂ ਨੂੰ ਵਡਿਆਇਆ ਸੀ, ਇਕ ਦਿਨ ਮੈਨੂੰ ਚੰਗਾ ਵੀ ਆਖਿਆ ਸੀ।... ... ਕੀ ਉਸ ਦੇ ਘਰ ਨੂੰ ਪੁਟਣ ਜਾ ਰਿਹਾ ਹਾਂ? ਪਰ ਅਜ ਮੇਰਾ ਕਿਸੇ ਨਾਲ ਹਿਤ ਨਹੀਂ। ਮੈਂ ਆਪਣੀ ਦੁਨੀਆਂ ਦੀ ਸਾਂਝ ਵਧਾਉਣ ਲਈ ਸਭ ਨੂੰ ਇਕੋ ਜੇਹਾ ਵੇਖਣਾ ਚਾਹੁੰਦਾ ਹਾਂ... ...। ਇਹ ਮੇਰੀ ਆਤਮਾਂ ਵਿਚ ਕੀ ਹੋ ਰਿਹਾ ਏ। ਪ੍ਰਭੂ ਮੈਨੂੰ ਰੌਸ਼ਨੀ ਦੇਵੋ।' ਅਤੇ ਉਸ ਦੇ ਹਥੋਂ ਕਹੀ ਢਹਿ ਪਈ। ਉਹ ਵੀ ਜ਼ਮੀਨ ਤੇ ਢਹਿ ਪਿਆ। ਉਹ ਬੜਾ ਬੇ-ਚੈਨ ਨਜ਼ਰ ਆ ਰਿਹਾ ਸੀ। ਉਸ ਦਾ ਸਾਹ ਬੜੀ ਉਚੀ ਉਚੀ ਆ ਰਿਹੇ ਸਨ। ਉਹ ਇਕ ਦਰਖਤ ਦੀ ਢੋ ਦੇ ਸਹਾਰੇ ਬੈਠਾ ਹੌਂਕ ਰਿਹਾ ਸੀ।

ਪਤਾ ਨਹੀਂ ਕਿਨਾ ਕੁ ਚਿਰ ਉਹ ਆਪਣੀ ਥਾਂ ਤੇ ਬੈਠਾ ਰਿਹਾਂ। ਜਦ ਉਹ ਸੋਚਾਂ ਦੇ ਵਹਿਣਾਂ ਵਿਚੋਂ ਨਿਕਲਿਆ ਤਾਂ ਉਹ ਬੜਾ ਸ਼ਾਂਤ ਸੀ। ਉਸ ਉਤਾਂਹ ਤਕਿਆ। ਪੁੰਨਿਆਂ ਦਾ ਚੰਨ ਪੂਰੇ ਜੋਬਨ ਵਿਚ ਉਦੈ-ਮਾਨ ਹੋ ਰਿਹਾ ਸੀ। ਦਰਖਤਾਂ ਦੇ ਵਿਚੋਂ ਜਿਵੇਂ ਝਿਲ ਮਿਲ ਝਿਲ ਕਰਦੀ ਹੁਸੀਨਾ ਝਾਤੀ ਮਾਰਦੀ ਉਤਾਹ ਉਠ ਰਹੀ ਹੋਵੇ, ਚੰਨ ਉਸੇ ਤਰਾਂ ਉਤਾਂਹ ਉਠ ਰਿਹਾ ਸੀ। ਜਾਪਦਾ ਸੀ ਜਿਵੇਂ ਚੰਨ ਵਰਗੇ ਸੂਰਮੇ ਨੇ ਵੀ ਕਿਸੇ ਸੁਹਣੀ ਦਾ ਨਖਰਾ ਚੁਰਾ ਲਿਆ ਹੋਵੇ।

ਬਿਲਕੁਲ ਸ਼ਾਂਤ ਵਾਯੂ ਮੰਡਲ ਵਿਚ ਸਰਵਣ ਅਡੋਲ ਖਲੋਤਾ ਚੰਨ ਵਲ ਤਕ ਰਿਹਾ ਸੀ। ਕੁਦਰਤ ਦੇ ਇਸ ਦਿਲ-ਕਸ਼

-੮੮-