ਪੰਨਾ:ਨਵੀਨ ਦੁਨੀਆ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਾਰੇ ਨੇ ਉਸ ਵਿਚੋਂ ਜੋਸ਼ ਮੁਕਾ ਦਿਤਾ ਸੀ ਅਤੇ ਉਹ ਹੁਣ ਇਕ ਕਵੀ ਸੀ। ਪਤਾ ਨਹੀਂ ਦਿਲ ਦੀ ਕਿਹੜੀ ਨੁਕਰੋਂ, ਕਵਿਤਾ ਫਟੀ, ਉਹ ਬੋਲ ਉਠਿਆ। ਉਸ ਦੀਆਂ ਬਾਹਾਂ ਪੱਸਰ ਗਈਆਂ, ਉਹ ਸ਼ਾਇਦ ਚੰਨ ਨੂੰ ਅਤੇ ਉਸ ਦੀ ਸੁੰਦਰਤਾ ਨੂੰ ਆਪਣੇ ਕਲਾਵੇ ਵਿਚ ਭਰਨਾ ਚਾਹੁੰਦਾ ਸੀ। ਉਸ ਦੀਆਂ ਅਖਾਂ ਮੂੰਦ ਗਈਆਂ। ਸ਼ਾਂਤ, ਬੜਾ ਸ਼ਾਂਤ ਉਹ ਕੁਝ ਬੋਲੀ ਗਿਆ।

ਕੁਦਰਤ ਨੇ ਮੈਨੂੰ ਮੋਹ ਲਿਆ
ਪਾ ਕੜੀਆਂ ਪ੍ਰੀਤਾਂ ਵਾਲੀਆ
ਕਾਦਰ ਨੇ ਸਾਗਰ ਛੋਹ ਲਿਆ
ਕਤਰੇ ਨੂੰ ਸਾਗਰ ਮਿਲ ਗਿਆ
ਕਾਦਰ ਦੀ ਕੁਦਰਤ ਹੋ ਗਿਆ ...
ਮੈਂ ਜਾਗਦਾ ਬੇ ਹੋਸ਼ ਹਾਂ'... ...

ਉਹ ਕੁਝ ਚਿਰ ਰੁਕਿਆ। ਜਿਵੇਂ ਸਚ ਮੁਚ ਹੀ ਉਹ ਬੇ-ਹੋਸ਼ ਅਤੇ ਬੇ ਸੋਚ ਹੈ। ਉਸ ਦੇ ਕੰਨਾਂ ਦੇ ਪਰਦਿਆਂ ਨਾਲ ਦੂਰ ਨਦੀ ਦੇ ਪਾਣੀਆਂ ਦਾ ਸ਼ੋਰ ਟਕਰਾਇਆ। ਉਹ ਫੇਰ ਬੋਲਿਆ।

'ਇਕ ਵਹਿਣ ਹਾਂ, ਵਹਿੰਦਾ ਰਹਿੰਦਾ
ਪਾਣੀ ਹਾਂ ਕੰਢਿਆਂ ਨਾਲ ਖਹਿੰਦਾ
ਅਣ ਜਾਣਿਆਂ, ਅਣ ਮਾਣਿਆਂ'
ਕਤਰਾ ਹਾਂ ਤੇਰੀ ਰਹਿਮਤ ਦਾ।'

'ਬਸ ਇਹੀ ਚੀਜ਼ ਹੈ ਜਿਸ ਲਈ ਮੇਰੀ ਰੂਹ ਤੜਪਦੀ ਰਹਿੰਦੀ ਹੈ। ਇਹੀ ਮੇਰਾ ਖਜ਼ਾਨਾ ਏ ਜਿਹੜਾ ਗੁਆਚਾ ਰਹਿੰਦਾ

-੮੯-