ਪੰਨਾ:ਨਵੀਨ ਦੁਨੀਆ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏ ਕੁਦਰਤ ਦੇ ਘਨੇ ਜੰਗਲਾਂ ਵਿਚ! ... ... ।'

ਸਰਵਣ ਕੁਝ ਤਭ੍ਰਕਿਆ, ਝਿਜਕਿਆ ਅਤੇ ਸਹਿਮ ਜਿਹਾ ਗਿਆ ਜਦ ਉਸ ਦੇ ਪੈਰਾਂ ਤੇ ਕਿਸੇ ਦੇ ਹਥਾਂ ਦੀ ਛੋਹ ਪ੍ਰਤੀਤ ਹੋਈ।

'ਆ... ... ...ਅੰਜਨੀ... ... ...ਉਹ ... ... ...ਮੈਂ ਆਖਿਆ ਕੁਦਰਤ ਹੀ ਆ ਝੁਕੀ ਏ।'

‘ਸਰਵਣ! ਮੇਰੀ ਰੂਹ ਘੁਟਦੀ ਘੁਟਦੀ ਜੇਹੀ ਰਹਿੰਦੀ ਏ... ... ... ਮੇਰੇ ਦੇਵਤਾ ... ... ਕੀ ਤੁਸੀਂ ਮੈਨੂੰ ਸ਼ਾਂਤ ਨਾ ਕਰ ਸਕੋਗੇ? ਦਿਨੇ ਚੈਨ ਨਹੀਂ ਮਿਲਦਾ ਰਾਤ ਨੂੰ ਨੀਂਦ ਨਹੀਂ ਆਉਂਦੀ ... ...ਅਤੇ ... ... ਮੈਂ ਸਦਾ ਤੜਪਦੀ ਰਹਿੰਦੀ ਹਾਂ ... ...ਸ਼ਾਂਤੀ ... ... ਦਾਨ ਦਿਓ... ... ਓ ਪੂਜਯ ਕਵੀ... ...।'

'ਅੰਜਨੀ ... ... ਮੇਰੀ ... ... ਕੁਦਰਤ ਅੰਜਨੀ! ਤੁਸੀਂ ਉਸ ਪਾਸੋਂ ਸ਼ਾਂਤੀ ਢੂੰਡਦੇ ਹੋ, ਕਿਹੜਾ ਖੁਦ ਵੀ ਬੇਚੈਨੀ ਦਾ ਮਰੀਜ਼ ਏ, ... ...ਤੁਸੀਂ ਉਸ ਤੋਂ ਰੋਟੀ ਦੀ ਆਸ ਰਖਦੇ ਹੋ ਜਿਹੜਾ ਆਪ ਨੂੰ ਰਜਾ ਨਹੀਂ ਸਕਦਾ, ਤੁਸੀਂ ਸ਼ਾਤੀ ਦਾ ਦਾਨ ਮੰਗਦੇ ਹੋ ... ... ... ਆਓ ਅਸੀਂ ਦੁਨੀਆਂ ਦੇ ਜੰਜਾਲਾਂ ਵਿਚੋਂ ਨਿਕਲ ਜਾਈਏ, ਅਸੀਂ ਸਦਾ ਸ਼ਾਂਤ ਰਹਾਂਗੇ। ਤੁਹਾਡੀਆਂ ਕੋਠੀਆਂ ਤੁਹਾਡੀਆਂ ਜਾਇਦਾਦਾਂ ਤੁਹਾਨੂੰ ਚੈਨ ਨਾਲ ਟਿਕਣ ਨਹੀਂ ਦਿੰਦੀਆਂ, ਉਹਨਾਂ ਨੂੰ ਸਾੜ ਦੇਵੋ, ਫੂਕ ਦੇਵੋ, ਸੁਆਹ ਕਰ ਦੇਵੋ ... ... ਔਹ ਵੇਖੋ ... ... ਝੁੱਗੀਆਂ ਵਿਚ ਰਹਿਣਾ ਸਿਖੋ ... ... ਕਿਸੇ ਮਜ਼ਦੂਰ ਦੀ ਸਾਥਣ ਬਣ ਕੇ ਵੇਖੋ, ਕਿਸੇ ਗਰੀਬ ਬੀ ਭੈਣ ਬਣ ਕੇ ਤਕ ਲਵੋ ... ... ਕਦੇ ਲੀਰਾਂ ਪਾ ਕੇ ਵੇਖੋ ... ... ਮਜ਼ਦੂਰੀ ਕਰਕੇ ਪਸੀਨਾ ਵਗਾਓ, ਕਮਾਂ ਕੇ ਖਾ ਕੇ ਵੇਖੋ, ਤੁਸੀਂ ਸ਼ਾਂਤ ਹੋ ਜਾਓਗੇ। ਸ਼ਾਮਾਂ ਦੀਆਂ ਹਵਾਵਾਂ ਤੁਹਾਨੂੰ ਚੰਗੀਆਂ ਲਗਣਗੀਆਂ, ਚੰਨ ਦੀਆਂ ਕਿਰਨਾਂ ਤੁਹਾਨੂੰ

-੯੦-