ਪੰਨਾ:ਨਵੀਨ ਦੁਨੀਆ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੀਆਂ ਜਾਪਣਗੀਆਂ ... ...।"

'ਆਹ... ...ਮੈਨੂੰ ਰਸਤਾ ਦਿਸ ਪਿਆ ਏ। ਮੈਂ ਕਰਾਂਗੀ, ਮੈਂ ਬਣਾਂਗੀ, ਜੋ ਤੁਸਾਂ ਕਿਹਾ ਏ ... ... ਆਹ! ਕੇਡੀ ਸੁਹਣੀ ਜ਼ਿੰਦਗੀ ਹੋਵੇਗੀ ਮੇਰੀ ... ...।' ਤੇ ਉਹ ਨਚ ਉਠੀ। ਅੰਜਨੀ ਚੰਨ ਦੀ ਚਾਨਣੀ ਵਿਚ ਮੁਸਕਰਾਈ ਜਿਵੇਂ ਚੰਨ ਮੁਸਕਰਾ ਰਿਹਾ ਸੀ। ਸਰਵਣ ਨੇ ਤਕਿਆ। ਉਹ ਵੀ ਮੁਸਕਰਾਇਆ। ਅੰਜਨੀ ਚਲੀ ਗਈ। ਦੋਵੇਂ ਜੁਦਾ ਹੋ ਗਏ। ਸਰਵਣ ਦੀ ਕਹੀ ਹੁਣ ਫਿਰ ਉਸ ਦੇ ਮੋਢਿਆਂ ਤੇ ਸੀ ਪਰ ਹੁਣ ਉਹ ਬੇ-ਚੈਨ ਨਹੀਂ ਸੀ। ਬੜਾ ਸ਼ਾਂਤ ਉਹ ਵਾਪਸ ਪਰਤ ਰਿਹਾ ਸੀ।

ਸਰਵਣ ਇਕ ਰੁਝਿਆ ਜੇਹਾ ਇਨਸਾਨ ਸੀ। ਉਸ ਨੇ ਆਪਣੀ ਵਿਹਲ ਵੀ ਰੁਝਾ ਛਡੀ ਸੀ। ਲੋਕ ਉਸ ਨੂੰ ਪਿਆਰਦੇ ਸਨ। ਉਹ ਹਰ ਇਕ ਲਈ ਕੰਮ ਕਰਦਾ ਸੀ ਤੇ ਉਹ ਸਾਂਝਾ ਜੇਹਾ ਸੀ, ਸਰਵਣ ਦੀ ਦੁਨੀਆਂ ਵਿਚ ਕੁਝ ਨਹੀਂ ਸਨ। ਲੋਕ ਕਮਾਉਂਦੇ ਸਨ, ਜ਼ਿੰਦਗੀ ਨੂੰ ਸੁਹਣੀ ਤਰਾਂ ਬਤੀਤ ਕਰਦੇ ਸਨ। ਭਰਮਾਂ ਤੋਂ ਬਹੁਤ ਦੂਰ ਉਹ ਲੋਕ ਜੀਉਂ ਰਹੇ ਸਨ। ਮੁਟਿਆਰਾਂ ਨਚਦੀਆਂ, ਗਭਰੂ ਖੇਡਦੇ, ਬਜ਼ੁਰਗ ਹਸਦੇ, ਮਾਵਾਂ ਹਸਦੀਆਂ। ਪਤਾ ਨਹੀਂ ਸੀ ਲਗਦਾ, ਦਿਨ ਕਿਧਰੋਂ ਚੜ੍ਹਦਾ ਅਤੇ ਕਿਧਰ ਛੁਪ ਜਾਂਦਾ ਸੀ। ਪਹਿਲੋਂ ਇਹਨਾਂ ਲੋਕਾਂ ਪਾਸ ਕਿਸੇ ਅਮੀਰ ਦਾ ਬੰਗਲਾ ਨਹੀਂ ਸੀ। ਬੜੀ ਦੂਰ ਤਾਈਂ ਮਜ਼ਦੂਰਾਂ ਦੀਆਂ ਝੁੱਗੀਆਂ ਦਿਖਾਈ ਦਿੰਦੀਆਂ ਸਨ ਪਰ ਕੁਝ ਚਿਰ ਹੋਇਆ ਸੇਠ ਨੰਦ ਲਾਲ ਨੇ ਇਕ ਕੋਠੀ ਆਣ ਪਾਈ। ਸਾਰੇ ਮਜ਼ਦੂਰਾਂ ਦੇ ਦਿਲ ਫਿਰ ਗਏ। 'ਅਸੀਂ ਵੀ ਇਹੋ ਜੇਹੀਆਂ ਕੋਠੀਆਂ 'ਚ ਰਹਿਣਾ ਲੋਚਦੇ ਹਾਂ।' ਉਹਨਾਂ ਦੇ ਬੋਲ ਹੌਲੀ ਹੌਲੀ ਉਚੀ ਹੋਈ ਗਏ। ਸਰਵਣ ਦੀ ਸੁਵਰਗੀ ਦੁਨੀਆਂ ਵਿਚ ਖਲਲ ਪੈ ਗਿਆ। ਮੁਟਿਆਰਾਂ ਦੇ ਗਿਧੇ ਰੁਕ ਗਏ। ਰਾਤ ਕੀ ਦਿਨ ਕੀ ਸਭ ਸੇਠ ਦੀ ਕੋਠੀ ਵਲ ਤਕਦੇ ਰਹਿੰਦੇ

-੯੧-