ਪੰਨਾ:ਨਵੀਨ ਦੁਨੀਆ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਵਣ ਬਹੁਤ ਬਾਤਾਂ ਪਾਉਂਦਾ, ਉਹਨਾਂ ਨੂੰ ਵਰਚਾਉਂਦਾ, ਇਧਰ ਧਿਆਨ ਨਾ ਦੇਣ ਦਾ ਖਿਆਲ ਦਿਵਾਉਦਾ ਪਰ ਲੋਕ ਇਕ ਨਾ ਸੁਣਦੇ। ਰੋਜ਼ ਸ਼ਕਾਇਤਾਂ ਆਉਂਣ ਲਗ ਪਈਆਂ। ‘ਅਜ ਸੇਠ ਦੇ ਬਾਗ ਵਿਚੋਂ ਇਹਨਾਂ ਕੰਗਾਲਾਂ ਦੇ ਬਚਿਆਂ ਫੁਲ ਤੋੜ ਲਏ ਨੇ।' ‘ਅਜ ਬਾਗ ਦੀ ਵਾੜ ਭੰਨ ਦਿਤੀ ਏ।' ਅਜ ਇਕ ਕੁੜੀ ਕੋਠੀ ਦੇ ਅੰਦਰ ਜਾ ਵੜੀ ਸੀ।' ਆਦਿ।

ਸਰਵਣ ਸੁਣ ਸੁਣ ਕੇ ਅੱਕ ਗਿਆ, ਹਾਰ ਗਿਆ ਤੇ ਉਹ ਵੀ ਹੁਣ ਕੋਠੀ ਵਲ ਤਕਣ ਲਗ ਪਿਆ। ਇਕ ਦਿਨ ਇਸ ਨੇ ਇਕ ਲਾਲ ਸਾੜੀ ਵਾਲੀ ਮੁਟਿਆਰ ਤਕੀ। ਕਾਰ ਵਿਚੋਂ ਨਿਕਲ ਕੋਠੀ ਵਿਚ ਚਲੀ ਗਈ। ਉਹ ਤਿਊੜੀਆਂ ਪਾਈ ਤਕ ਰਹੀ ਸੀ। ਇਸ ਵੀ ਤਕਿਆ। ਇਸ ਨੂੰ ਨਫਰਤ ਹੋ ਗਈ। ਇਕ ਦਿਨ ਇਸ ਨੇ ਉਸੇ ਮੁਟਿਆਰ ਨੂੰ ਬਾਗ ਵਿਚ ਉਦਾਸ ਬੈਠਿਆਂ ਤਕਿਆ, ਰੋਂਦਿਆਂ ਤਕਿਆ, ਲੰਮੇ ਸਾਹ ਭਰਦਿਆਂ ਸੁਣਿਆਂ। ਇਸ ਦੇ ਅੰਦਰੋਂ ਇਕ ਹੂਕ ਜੇਹੀ ਉਠੀ ਅਤੇ ਦਰਦ ਨਾਲ ਇਸ ਦਾ ਲੂੰ ੨ ਤੜਪ ਉਠਿਆ। ਇਸ ਦੇ ਕਦਮ ਉਸ ਵਲ ਵਧੇ, ਪਰ ਕਿਸੇ ਆਵਾਜ਼ ਨੇ ਇਸ ਨੂੰ ਰੋਕ ਦਿਤਾ। ‘ਉਹ ਅਮੀਰ ਜ਼ਾਦੀ ਏ ਕੀ ਪਤਾ ਕਿੰਜ ਬੋਲੇ।' ਅਤੇ ਇਹ ਹੋਰ ਅਗਾਂਹ ਨਾ ਜਾਂ ਸਕਿਆ ਪਰਤ ਪਿਆ ਪਰ ਸੋਚਾਂ ਦੇ ਸਾਗਰਾਂ ਵਿਚੋਂ ਨਾ ਨਿਕਲ ਸਕਿਆ ਹੁਣ ਇਹ ਕਈ ਵੇਰ ਉਸ ਲਾਲ ਸਾੜੀ ਵਾਲੀ ਨੂੰ ਤਕਦਾ ਉਹ ਬਸ ਚੁਪ ਚਾਪ ਜੇਹੀ, ਉਦਾਸ ਜੇਹੀ ਅਤੇ ਦਰਦਨਾਕ ਜੇਹੀ ਦਿਖਾਈ ਦਿੰਦੀ। ਆਖਰ ਜਦ ਤਕ ਸਰਵਨ ਵਰਗਾ ਲੜਕਾ ਕਿਸੇ ਨੂੰ ਇੰਜ ਉਦਾਸ ਅਤੇ ਹਾਵੇ ਭਰਦਿਆਂ ਤਕ ਸਕਦਾ ਸੀ ਇਕ ਦਿਨ ਨਿਝਕ ਇਸ ਜਾ ਪੁਛਿਆ।

‘ਮੇਰੇ ਅੰਦਰ ਕੋਈ ਸਦੀਵੀ ਦਰਦ ਏ। ਕੋਈ ਨਾਸੂਰ 'ਜਿਹੜਾ ਤੁਸਾਂ ਵਹਿੰਦਾ ਤਕਿਆ ਏ। ਉਹ ਸਰਵਣ ਦੇ ਚਿਹ

-੯੨-