ਪੰਨਾ:ਨਵੀਨ ਦੁਨੀਆ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਬਹੁਤ ਸਾਰਾ ਮੀਂਹ ਵਸ ਰਿਹਾ ਸੀ। ਮੇਰੀ ਕਾਰ ਸੜਕ ਤੇ ਭਜੀ ਜਾ ਰਹੀ ਸੀ। ਦਰਖਤਾਂ ਦੇ ਝੁੰਡਾਂ ਦੇ ਹੇਠੋਂ ਦੀ ਮੈਂ ਲੰਘ ਰਹੀ ਸਾਂ ਜਦ ਇਕ ਨੰਨ੍ਹਾਂ ਜੇਹਾ ਬੱਚਾ ਸੜਕ ਤੇ ਮੀਂਹ ਤੋਂ ਆਪਣਾ ਆਪ ਬਚਾਂਦਾ ਭਜਾ ਜਾ ਰਿਹਾ ਸੀ। ਬਸ ਇਕੋ ਚੀਕ ਵਜੀ। ਮੈਨੂੰ ਪਤਾ ਲਗਾ ... ... ਮੇਰੀ ਕਾਰ ਥੱਲੇ ਕੋਈ ਪੀਸਿਆ ਗਿਆ ਏ। ਮੇਰੀਆਂ ਅਖਾਂ ਅਗੇ ਹਨੇਰਾ ਛਾ ਗਿਆ। ਪਲ ਦੀ ਪਲ ਵਿਚ ਕੀ ਹੋ ਗਿਆ। ਉਥੇ ਹੋਰ ਕੋਈ ਨਹੀਂ ਸੀ। ਮੈਂ ਪੁਲਸ ਤੋਂ ਡਰਦੀ ਕਾਰ ਭਜਾਈ ਚਲੀ ਗਈ। ਮੈਨੂੰ ਪਤਾ ਸੀ ਮੈਨੂੰ ਥਾਨੇ ਜਾਣਾ ਪਏਗਾ। ਰੀਪੋਰਟ ਦੇਣੀ ਪਏਗੀ। ਫਾਇਨ ਤਾਰਨਾ ਪਏਗਾ। ਇਸ ਸਭ ਕੁਝ ਤੋਂ ਮੈਨੂੰ ਨਫਰਤ ਸੀ। ਮੇਰੀ ਸੁਸਾਇਟੀ ਵਿਚ ਮੇਰੀ ਚਰਚਾ ਹੁੰਦੀ ਮੈਨੂੰ ਚੰਗੀ ਨਹੀਂ ਸੀ ਲਗਦੀ। ਬਸ ਮੈਂ ਬਚ ਗਈ ਪਰ ਉਸ ਮਾਸੂਮ ਦੀ ਰੂਹ ਮੈਨੂੰ ਚੈਨ ਨਾਲ ਨਹੀਂ ਟਿਕਣ ਦਿੰਦੀ। ਹਰ ਚੀਜ਼ ਮੈਨੂੰ ਫਿਟਕਾਰਦੀ ਏ। ਦੁਰਕਾਰਦੀ ਏ। ਮੇਰੀ ਆਤਮਾ ਤੜਪਦੀ ਏ ... ... ਦਿਨ ਬੁਰੇ ਲਗਦੇ ਨੇ ... ... ਰਾਤਾਂ ਡਰਾਉਣੀਆਂ ਜਾਪਦੀਆਂ ਹਨ। ਬਸ ਮੈਂ ਇਸ ਦਰਦ ਤੋਂ ਅਕ ਜਾਂਦੀ ਹਾਂ। ਉਹ ਫਿਰ ਰੋ ਪਈ। ਉਸ ਜਦ ਸਰਵਣ ਵਲ ਤਕਿਆ ਤਾਂ ਉਹ ਡਰ ਗਈ। ਉਹ ਬਿਟਰ ੨ ਉਸ ਵਲ ਤਕ ਰਿਹਾ ਸੀ। ਉਸ ਦੀਆਂ ਅਖ ਪੁਤਲੀਆਂ ਵਿਚ ਜ਼ਰਾ ਜਿੰਨੀ ਹਰਕਤ ਨਹੀਂ ਸੀ। ਉਹ ਬਹੁਤ ਡਰ ਗਈ। ਉਸ ਦੋਹਾਂ ਹਥਾਂ ਨਾਲ ਆਪਣਾ ਚਿਹਰਾ ਢਕ ਲਿਆ। ਸਰਵਨ ਨੇ ਹਰਕਤ ਫੜੀ। ਜਿਵੇਂ ਕਿਸੇ ਬੁਤ ਵਿਚ ਅਚਾਨਕ ਜਾਨ ਪੈ ਗਈ ਹੋਵੇ।

‘ਆਹ ... ... ਤਾਂ ਕੀ ਤੁਸਾਂ ਮੇਰੀ ਮਾਂ ਪਿਓ ਜਾਈ ਦਾ ਖੂਨ ਕੀਤਾ ਸੀ? ਉਹ, ਜਿਹੜੀ ਜ਼ਿੱਦ ਨਾਲ ਬਾਜ਼ਾਰ ਗਈ ‘ਮੈਂ ਅਜ ਜ਼ਰੂਰ ਗੁਡੀ ਲੈਣੀ ਏਂ।' ਕਹਿੰਦੀ ਹੋਈ ਭਜ ਗਈ ਸੀ। ਉਸ ਮੈਨੂੰ ਬਹੁਤ ਕਿਹਾ ਸੀ ਕਿ ਮੈਂ ਹੀ ਉਸ ਨੂੰ ਗੁਡੀ ਲਿਆ

-੯੪-