ਪੰਨਾ:ਨਵੀਨ ਦੁਨੀਆ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਵਾਂ ਪਰ ਮੈਂ ਨਾਂਹ ਹੀ ਕਰਦਾ ਰਿਹਾ। ਉਹ ਵਾਪਸ ਘਰ ਨਾ ਆਈ। ਵਸਦੇ ਮੀਂਹ ਵਿਚ ਮੈਂ ਬਾਜ਼ਾਰ ਗਿਆ। ਸਾਰਾ ਬਾਜ਼ਾਰ ਢੂੰਡਿਆ ਪਰ ਕਿਧਰੇ ਦਸਾਂ ਵਰ੍ਹਿਆਂ ਦੀ ਮੁਨਾਂ ਨਜ਼ਰੀਂ ਪਈ। ਜਦ ਮੈਂ ਸੜਕੇ ਸੜਕ ਵਾਪਸ ਆ ਰਿਹਾ ਸਾਂ ਤਾਂ ਉਸ ਦੀ ਲਾਸ਼ ਵੇਖੀ। ਮੈਂ ਉਸ ਪਛਾਣ ਨਾ ਸਕਿਆ ਉਸ ਦੇ ਗਲ ਪਈ ਫਰਾਕ ਮੈਂ ਪਛਾਣ ਲਈ। ਮੈਂ ਚੀਕ ਉਠਿਆ। ਮੇਰੀ ਇਕੋ ਇਕ ਭੈਣ ... ..., ਪਤਾ ਨਾ ਲੱਗਾ ਕਿਸ ਅਮੀਰ ਜ਼ਾਦੇ ਦਾ ਸ਼ਿਕਾਰ ਹੋਈ ਸੀ। ਜੀ ਕਰਦਾ ਸੀ ਪਤਾ ਲਗੇ, ਉਹ ਕੌਣ ਬੇ-ਰਹਿਮ ਹੈ ਪਰ ... ... ...।'

'ਹੈਂ? ... ਤੁਹਾਡੀ ਭੈਣ? ਉਫ ਮੈਂ ਇਹ ਕੀ ਸੁਣਿਆ ਏਂ? ਮੈਂ ਸਜ਼ਾ ਮੰਗਦੀ ਹਾਂ ਅਤੇ ਸ਼ਾਂਤੀ ਢੂੰਡਦੀ ਹਾਂ। ਸਜ਼ਾ ਦੇਵੋ ਤਾਂ ਜੁ ਸ਼ਾਂਤ ਹੋ ਸਕਾਂ। ਬੋਲੋ ... ... ... ਕੁਝ ਬੋਲੋ ... ... ... ਉਹ ਤੜਪ ਉਠੀ।

'ਸਜ਼ਾ ਤੁਸੀਂ ਪਾ ਚੁਕੇ ਹੋ... ... ਹੁਣ ਵੇਲਾ ਹਮਦਰਦੀ ਦਾ ਏ ... ... ਮੈਂ ਤੁਹਾਨੂੰ ਵਚਨ ਦੇ ਚੁੱਕਾ ਹਾਂ ...ਤੁਹਾਡਾ ਦਰਦ ਵੰਡਾਣ ਦਾ ... ਪ੍ਰਮਾਤਮਾ ਤੋਂ ਸ਼ਾਂਤੀ ਮੰਗੋ... ...ਮੈਂ ਤੁਹਾਡਾ ਹਮਦਰਦ ਹਾਂ।'

ਦੋਵੇਂ ਚੁਪ ਹੋ ਗਏ। ਉਹ ਰੋਂਦੀ ਰਹੀ। ਸਰਵਣ ਚਲਾ ਗਿਆ। ਹੰਝੂ ਛੁਪਾ ਕੇ ਉਸ ਨੇ ਮੁਠਾਂ ਵਿਚ ਬੰਦ ਕਰ ਛੱਡੇ ਸਨ। ਉਹ ਤੁਰਿਆ ਗਿਆ ਅਤੇ ਲਾਲ ਸਾੜ੍ਹੀ ਵਾਲੀ ਤੋਂ ਬਹੁਤ ਦੂਰ ਜਾ ਕੇ ਉਸ ਨੇ ਦਿਲ ਦਾ ਗੁਬਾਰ ਕਢਿਆ।

ਸਰਵਣ ਦੀ ਜਿੰਦਗੀ ਦੇ ਦਿਨ ਬੜੇ ਸ਼ਾਂਤੀ ਨਾਲ ਬੀਤ

-੯੫-