ਪੰਨਾ:ਨਵੀਨ ਦੁਨੀਆ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੇ ਸਨ। ਉਹ ਕਿਸੇ ਨਾਲ ਘਟ ਹੀ ਬੋਲਦਾ ਸੀ ਸਵੇਰ ਵੇਲੇ ਬੜੀ ਧੀਰਜ ਨਾਲ ਗਲੀਆਂ ਵਿਚ ਦੀ ਲੰਘਦਾ ਅਤੇ ਸ਼ਾਮ ਨੂੰ ਗੰਭੀਰ ਜੇਹੀ ਚਾਲੇ ਘਰ ਨੂੰ ਪਰਤ ਜਾਂਦਾ। ਉਹ ਸ਼ਾਂਤ ਜਾਪਦਾ ਸੀ ਪਰ ਉਸ ਦੇ ਸਾਥੀ ਬੜੇ ਬੇਚੈਨ ਸਨ। 'ਸਰਵਣ ਦੇ ਕੰਨ ਹੁਣ ਸਾਡੀਆਂ ਗਲਾਂ ਸੁਣਨ ਲਈ ਨਹੀਂ, ਉਸ ਲਾਲ ਸਾੜੀ ਵਾਲੀ ਦੇ ਬੋਲ ਸੁਣਨ ਲਈ ਸਨ।’ ਕੋਈ ਕਹਿੰਦਾ, ‘ਜਦੋਂ ਅਸੀਂ ਝੁਗੀਆਂ ਵਿਚ ਰਹਿਣਾ ਪਸੰਦ ਕਰਦੇ ਸਾਂ, ਉਦੋਂ ਸਰਵਣ ਸਾਨੂੰ ਪਿਆਰਦਾ ਸੀ, ਸਤਿਕਾਰਦਾ ਸੀ, ਆਪ ਹਸਦਾ ਸਾਨੂੰ ਹਸਾਂਦਾ ਪਰ ਅਸੀਂ ਜਦ ਕੋਠੀਆਂ ਮੰਗਦੇ ਹਾਂ ਸਰਵਣ ਸਾਡੇ ਨਾਲ ਰੁਸ ਗਿਆ ਏ। ਸਾਡੀ ਖੁਸ਼ੀ ਵਿਚ ਸ਼ਾਇਦ ਉਹ ਖੁਸ਼ ਨਹੀਂ... ...' ਰੌਲਾ ਵਧਦਾ ਰਿਹਾ। ਲੋਕਾਂ ਦੇ ਖਿਆਲ ਭੜਕਦੇ ਰਹੇ।

'ਸਰਵਣ ਨੂੰ ਮਾਰ ਦੇਵੇ, ਮੁਕਾ ਦੇਵੋ, ਇਹ ਸਾਡਾ ਨਹੀਂ ਰਿਹਾ। ਸਾਡੀਆਂ ਚਾਹਾਂ ਦਾ ਕਾਤਲ ... ਬਸ ਖਤਮ ਕਰ ਦੇਵੋ, ਅਤੇ ਸਰਵਣ ਸਚਮੁਚ ਦਾ ਮੁਜਰਿਮ ਸਮਝਿਆ ਜਾਣ ਲਗ ਪਿਆ। ਰਾਤ ਦਿਨ ਲੋਕ ਉਸਦੀ ਉਡੀਕ ਵਿਚ ਰਹਿੰਦੇ ‘ਕਦ ਲੰਘੇ, ਕਦ ਮਾਰੀਏ।'

ਉਹ ਸਦਾ ਉਹਨਾਂ ਰਾਹਾਂ ਤੋਂ ਲੰਘਦਾ, ਪਰਤਦਾ ਪਰ ਕੋਈ ਉਸ ਨੂੰ ਮਾਰ ਨਾ ਸਕਿਆ। ਤਲਵਾਰਾਂ ਦੀਆਂ ਧਾਰਾਂ ਮੁੜ ਜਾਂਦੀਆਂ, ਬੰਦੂਕਾਂ ਦੀਆਂ ਗੋਲੀਆਂ ਫਿਸ ਜਾਂਦੀਆਂ ... ... ਸਰਵਣ ਨੂੰ ਕੋਈ ਨਾ ਮੁਕਾ ਸਕਿਆ, ‘ਸਰਵਣ ਦੇ ਪਿੰਡ ਨੂੰ ਅਗ ਲਾ ਦੇਵੋ! ... ਅਸੀਂ ਝੁਗੀਆਂ ਸਾੜ ਦੇਈਏ ... ਆਪੇ ਸਾਂਝੀਆਂ ਕੋਠੀਆਂ ਇਥੇ ਉਸਰਨਗੀਆਂ, ‘ਪਰ ਕਿਵੇ?' ਕੋਈ ਪੁਛ ਲੈਂਦਾ।

‘ਚੋਰੀਆਂ, ਡਾਕੇ ... ਲੁਟਾਂ .. ਧਾੜਾਂ।’

-੯੬-