ਪੰਨਾ:ਨਵੀਨ ਦੁਨੀਆ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਅੰਗ ਅੰਗ ਵਿਚੋਂ ਕਵਿਤਾ ਫੁਟ ਪਈ। ਉਸ ਤੋਂ ਰਿਹਾ ਨਾ ਗਿਆ। ਉਹ ਬੋਲ ਉਠਿਆ।'

‘ਅਜ, ਕਿਸੇ ਨੈਣਾਂ ਦੀ ਪ੍ਰੀਤ-ਮਧੁਰ,
ਬੇ-ਖੁਦ ਬਣਾ ਰਹੀ ਏ।
ਸੀਨੇ ਛੁਪਾ ਕੇ ਬਿਜਲੀਆਂ
ਕਣ ਕਣ ਨਚਾ ਰਹੀ ਏ।
ਤੇ ਜ਼ੁਲਫਾਂ ਦੇ ਸਾਏ ਸੁਟ ਸੁਟ

ਮੇਰੀ,... ... ਹਸਤੀ ਬਦਲਾ ਰਹੀ ਏ।' ਅਖੀਰਲੀ ਤੁਕ ਉਸ ਨੇ ਕੁਝ ਐਸੇ ਢੰਗ ਨਾਲ ਕਹੀ, ਅੰਜਨੀ ਤੇ ਅਨੋਖੀ ਹੀ ਲਹਿਰ ਦੌੜ ਗਈ। ਸਰਵਣ ਦੀਆਂ ਅਖਾਂ ਅਜੇ ਵੀ ਬੰਦ ਸਨ। ਅੰਜਨੀ ਨੇ ਉਤਾਂਹ ਤਕਿਆ ਅਤੇ ਉਠ ਖਲੋਤੀ। ਸਰਵਣ ਦੀਆਂ ਅਖਾਂ ਖੁਲ੍ਹੀਆਂ। ਦੋਵੇਂ ਮੁਸਕਰਾ ਰਹੇ ਸਨ।

ਅਗਲੀ ਸਵੇਰ ਚੜੀ। ਹਰ ਘਰ ਵਿਚ ਨਵੀਆਂ ਰੀਝਾਂ ਨਵੇਂ ਸੰਦੇਸ਼ ਪਹੁੰਚੇ। ਸੇਠ ਨੇ ਸਰਵਣ ਦੇ ਆਖੇ ਲਗ ਏਥੋਂ ਕੋਠੀ ਚੁਕਵਾ ਲਈ। ਲਾਡਲੀ ਅੰਜਨੀ ਦੀ ਹਰ ਮੰਗ ਅਗੇ ਸੇਠ ਸਾਹਿਬ ਕਦੇ ਅਟਕੇ ਨਹੀਂ ਸਨ। ਸੌ ਥੋੜੇ ਦਿਨਾਂ ਵਿਚ ਹੀ ਕੋਠੀ ਵਾਲਾ ਮਾਮਲਾ ਖਤਮ ਹੋ ਗਿਆ। ਲੋਕ ਡਰ ਗਏ, ‘ਸਾਡੀਆਂ ਕੋਠੀਆਂ ਵੀ ਇੰਜ ਚੁਕਵਾਈਆਂ ਜਾਇਆ ਕਰਨਗੀਆਂ। ਚਲੋ, ਸਾਨੂੰ ਇਹੋ ਜੇਹੀਆਂ ਕੋਠੀਆਂ ਦੀ ਲੋੜ ਹੀ ਨਹੀਂ।' ਉਹ ਕਹਿਣ ਲਗ ਪਏ। ਪਿੰਡ ਵਿਚ ਫਿਰ ਬਹਾਰਾਂ ਪਰਤ ਆਈਆਂ। ਗਿਧੇ ਦੀ ਗੂੰਜ ਫਿਰ ਉਠੀ। ਹੁਣ ਉਹਨਾਂ ਵਿਚ ਅੰਜਨੀ ਵੀ ਹਿਸਾ ਲੈਂਦੀ ਸੀ। ਉਹ ਵੀ ਕਤਦੀ। ਉਹ ਵੀ ਖੂਹਾਂ ਤੋਂ ਪਾਣੀ ਲਿਆਉਂਦੀ। ਸੇਠ ਸਾਹਿਬ ਨੂੰ ਇਹ ਗਲਾਂ ਚੰਗੀਆਂ ਲਗਦੀਆਂ ਪਰ ਅੰਜਨੀ ਦੀ ਚਾਹ ਅਗੇ ਉਹ ਰੋੜਾ ਬਣਨਾ ਚਾਹੁੰਦੇ। ਅੰਜਨੀ ਦਾ ਹੁਕਮ ਪ੍ਰਮਾਤਮਾ ਦਾ ਹੁਕਮ ਮੰਨ ਕੇ ਸੇਠ ਸਾਹਿਬ ਸਿਰ ਨਿਵਾ ਦਿਆ ਕਰਦੇ ਸਨ। ਅੰਜਨੀ ਨੇ

-੯੮-