ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦਾ ਹੈ। ਰੋਜ਼ਮਰਾ ਦੀਆਂ ਘਟਨਾਵਾਂ ਭੁੱਲ ਜਾਣਾ, ਜਾਣੇ-ਪਛਾਣੇ ਲੋਕਾਂ ਅਤੇ ਚੀਜ਼ਾਂ ਦੇ ਨਾਮ ਭੁੱਲ ਜਾਣਾ, ਸ਼ਰਾਬੀਆਂ ਦੀਆਂ ਕਾਫ਼ੀ ਆਮ ਸਮੱਸਿਆਵਾਂ ਹਨ ਪਰ ਕੁਛ ਬਿਲਕੁਲ ਖਾਸ ਕਿਸਮ ਦੀਆਂ ਦਿਮਾਗੀ ਬੀਮਾਰੀਆਂ ਸਿਰਫ਼ ਸ਼ਰਾਬ ਕਰਕੇ ਹੀ ਹੁੰਦੀਆਂ ਹਨ : 1. ਬਲੈਕ ਆਊਟ : ਸ਼ਰਾਬ ਦੇ ਅਸਰ ਅਧੀਨ ਵਾਪਰਨ ਵਾਲੀਆਂ ਘਟਨਾਵਾਂ, ਗੱਲਬਾਤ ਆਦਿ ਨੂੰ ਸ਼ਰਾਬ ਦਾ ਅਸਰ ਖਤਮ ਹੋਣ 'ਤੇ ਬਿਲਕੁਲ ਭੁੱਲ ਜਾਣ। ਏਨੀ ਜ਼ਿਆਦਾ ਪੀਤੀ ਹੋਈ ਨਹੀਂ ਹੁੰਦੀ ਕਿ ਮਰੀਜ਼ 'ਆਊਟ ਹੋ ਜਾਏ ਬਲਕਿ ਦੇਖਣ ਸੁਣਨ ਵਾਲੇ ਵਾਸਤੇ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੁੰਦਾ ਹੈ ਕਿ ਮਰੀਜ਼ ਨੇ ਪੀਤੀ ਹੋਈ ਹੈ ਕਿ ਨਹੀਂ। QU 2. ਕੋਰਸਾਕੋਫ਼ ਸਾਈਕੋਸਿਸ' : ਇਹ ਇੱਕ ਖਾਸ ਤਰ੍ਹਾਂ ਦੀ ਭੁੱਲਣ ਦੀ ਬੀਮਾਰੀ ਹੈ ਜਿਸ ਵਿੱਚ ਮਰੀਜ਼ ਦੀ ਯਾਦਾਸ਼ਤ ਦੇ ਕੁਝ ਅੰਸ਼ ਗਾਇਬ ਹੋ ਜਾਂਦੇ ਹਨ ਅਤੇ ਇੰਝ ਪੈਦਾ ਹੋਣ ਵਾਲੇ ਖੱਪਿਆਂ ਨੂੰ ਮਰੀਜ਼ ਆਪਣੇ ਕੋਲੋ ਹੀ ਝੂਠੀਆਂ ਕਹਾਣੀਆਂ ਬਣਾ ਕੇ ਭਰ ਦਿੰਦਾ ਹੈ (ਇਨ੍ਹਾਂ ਨੂੰ ਕਨਵੰਬਲੇਸ਼ਨਜ਼ ਕਿਹਾ ਜਾਂਦਾ ਹੈ)। 3. ਵਰਨਿਕੇਜ਼ ਇਨਕੈਫ਼ਲੋਪੈਥੀ : ਮਰੀਜ਼ ਦਾ ਨੀਮ ਬੇਹੋਸ਼ੀ (ਸਰਸਾਮ) ਦੀ ਹਾਲਤ ਵਿੱਚ ਪੁੱਜਣਾ, ਅੱਖਾਂ ਵਿੱਚ ਭੰਗ ਆ ਜਾਣਾ, ਨਜ਼ਰ ਨਾ ਟਿਕਣਾ ਅਤੇ ਚਾਲ ਵਿੱਚ ਲੜਖੜਾਹਟ। ਕੋਰਸਾਂਕੋਟ ਸਾਈਕੋਸਿਸ ਅਤੇ ਵਰਨਿਕੋਜ਼ ਇਨਕੈਫ਼ਲੋਪੈਥੀ, ਥਾਇਆਮੀਨ ਵਿਟਾਮਿਨ, ਜੋ ਕਿ ਵਿਟਾਮਿਨ ਬੀ ਸਮੂਹ ਦਾ ਇੱਕ ਹਿੱਸਾ ਹੈ, ਦੀ ਕਮੀ ਕਰਕੇ ਹੁੰਦੇ ਹਨ ਅਤੇ ਇਸ ਦੀ ਪੂਰਤੀ ਕਰਨ 'ਤੇ ਠੀਕ ਹੋ ਜਾਂਦੇ ਹਨ। 4. ਨਿਊਰੋਪੈਥੀ : ਹੱਥਾਂ ਪੈਰਾਂ ਵਿੱਚ ਸਰਸਰਾਹਟ (ਜਿਵੇਂ ਕੀੜੀਆਂ ਚਲਦੀਆਂ ਹੋਣ। ਅਤੇ ਹੱਥ ਪੈਰ 'ਸੌਣਾ ‘ਪੈਰੀਫ਼ਰਲ ਨਿਊਰੋਪੈਥੀ ਦਾ ਲੱਛਣ ਹੈ। ਪਿੰਡਲੀਆਂ (ਪਿੰਨੀਆਂ) ਨੂੰ ਦਬਾਉਣ 'ਤੇ ਦਰਦ ਹੁੰਦਾ ਹੈ ਅਤੇ ਉਪਰੋਕਤ ਅੰਗਾਂ ਵਿਚਲੀਆਂ ਨਾੜੀਆਂ (ਨਰਵਜ਼) ਉਪਰ ਸ਼ਰਾਬ ਦੇ ਮਾਰੂ ਅਸਰ ਕਰਕੇ ਹੁੰਦਾ ਹੈ। ਇਸਦਾ ਸਬੰਧ ਵੀ ਵਿਟਾਮਿਨ ਬੀ ਦੀ