ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਮੀ ਨਾਲ ਹੀ ਹੈ। ਸਵੈਚਾਲਿਤ ਨਰਵਸ ਸਿਸਟਮ (ਆਟੋਨਾਮਿਸ ਨਰਵਸ ਸਿਸਟਮ) 'ਤੇ ਪ੍ਰਭਾਵ ਪੈਣ ਕਰਕੇ ਸ਼ਰਾਬੀਪੁਣੇ ਦੇ ਮਰੀਜ਼ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਨਿਪੁੰਸਕਤਾ ਵੀ ਨਰਵਜ਼ ਉਪਰ ਸ਼ਰਾਬ ਦੇ ਬੁਰੇ ਪ੍ਰਭਾਵ ਕਾਰਨ ਹੀ ਹੁੰਦੀ ਹੈ। 5. ਡਿਮੈਂਸ਼ੀਆ : ਡਿਮੈਂਸ਼ੀਆ ਦਾ ਅਰਥ ਹੈ ਦਿਮਾਗ ਦੀਆਂ ਕੋਸ਼ਿਕਾਵਾਂ 4 ਦੀ ਧੀਮੀ ਮੌਤ। ਸ਼ਰਾਬੀ ਵਿਅਕਤੀ ਨੂੰ ਡਿਮੈਂਸ਼ੀਆ ਕਿਉਂ ਹੁੰਦਾ ਹੈ, ਇਸ ਬਾਰੇ ਅਲੱਗ ਅਲੱਗ ਮਾਹਿਰਾਂ ਦੇ ਅਲੱਗ ਅਲੱਗ ਵਿਚਾਰ ਹਨ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਅਤਿ ਜਰੂਰੀ ਖੁਰਾਕੀ ਤੱਤਾਂ ਦੀ ਘਾਟ (ਵਿਟਾਮਿਨ ਬੀ ਕੰਪਲੈਕਸ ਸਮੇਤ) ਨੂੰ ਇਸਦਾ ਮੂਲ ਕਾਰਨ ਮੰਨਿਆ ਜਾਂਦਾ ਹੈ। ਡਿਮੇਸ਼ੀਆ ਵਿੱਚ ਮਰੀਜ਼ ਦੀ ਸਮੁੱਚੀ ਸ਼ਖਸੀਅਤ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸਦੀ ਸੂਝ ਬੂਝ ਠੀਕ ਤੇ ਗਲਤ ਵਿੱਚ ਫ਼ਰਕ ਕਰਨ ਦੀ ਸਮਰੱਥਾ, ਯਾਦਾਸ਼ਤ, ਪਛਾਣ ਸ਼ਕਤੀ, ਆਪਣੀ ਦੇਖਭਾਲ ਕਰਨ ਦੀ ਸਮਰੱਥਾ ਅਤੇ ਆਪਣੀ ਸੌਂਧ ਬੋਧ ਵੀ ਨਹੀਂ ਰਹਿੰਦੀ। ਇਸ ਬੀਮਾਰੀ ਦਾ ਅੰਤ, ਮੌਤ ਨਾਲ ਹੀ ਹੁੰਦਾ ਹੈ। ਕਈ ਬਹੁਮੁੱਲੀਆਂ ਜਿੰਦਗੀਆਂ ਇਸਦੀ ਭੇਂਟ ਚੜ੍ਹ ਚੁੱਕੀਆਂ ਹਨ। L ਹ। ਮਾਨਸਿਕ ਅਸਰ 1. ਪੈਥਾਲੋਜੀਕਲ ਇਨਟੈਕਸੀਕੇਸ਼ਨ : ਕਈ ਲੋਕ ਸ਼ਰਾਬ ਦਾ ਇੱਕ ਪੈੱਗ ਪੀ ਕੇ ਹੀ ਇਨੋ ਸ਼ਰਾਬੀ ਹੋ ਜਾਂਦੇ ਹਨ ਜਿੰਨਾ ਕੋਈ ਪੂਰੀ ਬੋਤਲ ਪੀ ਕੇ ਹੁੰਦਾ ਹੈ। ਅਜਿਹਾ ਉਨ੍ਹਾਂ ਲੋਕਾਂ ਨਾਲ ਵਾਪਰਦਾ ਹੈ ਜਿਨ੍ਹਾਂ ਦੇ ਸਰੀਰ ਵਿੱਚ ਸ਼ਰਾਬ ਨੂੰ 'ਹਜ਼ਮ' ਕਰਨ ਵਾਲੇ ਲੋੜੀਂਦੇ ਤੱਤ ਮੌਜੂਦ ਨਹੀਂ ਹੁੰਦੇ। ਪੀਣ ਤੋਂ ਤੁਰੰਤ ਬਾਅਦ ਅਜਿਹੇ ਲੋਕਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ, ਪਸੀਨਾ ਆ ਜਾਂਦਾ ਹੈ ਅਤੇ ਬਹੁਤ ਘਬਰਾਹਟ ਵੀ ਹੁੰਦੀ ਹੈ। ਸ਼ਰਾਬ ਨਾ ਪੀਣੀ ਹੀ ਇਸਦਾ ਇਲਾਜ ਹੈ। 2. ਵਹਿਮ ਦੀ ਬੀਮਾਰੀ : ਪੈਰਾਨੌਇਆ ਜਾਂ 'ਓਥੈਲੋ ਸਿੰਡਰੋਮ' ਕਈ ਸ਼ਰਾਬ ਦੇ ਆਦੀ ਵਿਅਕਤੀਆਂ ਵਿੱਚ ਦੇਖਿਆ ਜਾ ਸਕਦਾ ਹੈ। ਇਸ 31