ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਾਬ ਤੇ ਪਰਿਵਾਰਕ ਜ਼ਿੰਦਗੀ । ਪਿਛਲੇ ਲੇਖ ਵਿੱਚ ਸ਼ਰਾਬ ਦੇ ਬੁਰੇ ਪ੍ਰਭਾਵਾਂ ਬਾਰੇ ਚਰਚਾ ਕਰਦੇ ਹੋਏ ਅਸੀਂ ਆਪਣੇ ਵਿਸ਼ੇ ਨੂੰ ਸਰੀਰਕ ਤੇ ਮਾਨਸਿਕ ਪ੍ਰਭਾਵਾਂ ਤੱਕ ਹੀ ਸੀਮਤ ਰੱਖਿਆ। ਦੇਖਿਆ ਜਾਵੇ ਤਾਂ ਜ਼ਿੰਦਗੀ ਦਾ ਕੋਈ ਵੀ ਪਹਿਲ ਨਹੀਂ ਹੈ ਜੋ ਸ਼ਰਾਬ ਦੇ ਬੁਰੇ ਅਸਰ ਤੋਂ ਬਚਿਆ ਰਹਿੰਦਾ ਹੋਵੇ। ਮਰੀਜ਼ ਦਾ ਸਮਾਜਿਕ ਦਾਇਰਾ, ਕੰਮਕਾਜ, ਰਾਜਨੀਤਕ ਪੰਖ, ਪਰਿਵਾਰਕ ਜ਼ਿੰਦਗੀ, ਕੁਝ ਵੀ ਸ਼ਰਾਬ ਦੀ ਪਕੜ ਤੋਂ ਬਾਹਰ ਨਹੀਂ ਰਹਿੰਦਾ। 5 ਸ਼ਰਾਬ ਜਾਂ ਕਿਸੇ ਵੀ ਦੂਸਰੇ ਨਸ਼ੇ ਉੱਪਰ ਨਿਰਭਰਤਾ ਦੀ ਪਰੀਭਾਸ਼ਾ ਵਿੱਚ ਹੀ ਸ਼ਾਮਿਲ ਹੈ ਕਿ ਮਰੀਜ਼ ਦਾ ਬਹੁਤਾ ਸਮਾਂ ਸ਼ਰਾਬ ਨਸ਼ੇ ਦੇ ਅਸਰ ਅਧੀਨ ਜਾਂ ਇਸਨੂੰ ਖਰੀਦਣ ਦਾ ਜੁਗਾੜ ਕਰਨ ਵਿੱਚ ਹੀ ਲੌਂਗ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਪਰਿਵਾਰਕ ਜ਼ਿੰਮੇ ਵਾਰੀਆਂ ਪ੍ਰਤੀ ਮਰੀਜ਼ ਚਾਹੁੰਦਾ ਹੋਇਆ ਵੀ ਓਨਾਂ ਵਕਤ ਨਹੀਂ ਦੇ ਪਾਉਂਦਾ ਜਿੰਨਾ ਚਾਹੀਦਾ ਹੁੰਦਾ ਹੈ। ਦੂਸਰੇ ਰਿਸ਼ਤਿਆਂ ਵਿੱਚ ਜੋ ਕੜਵਾਹਟ ਆ ਜਾਂਦੀ ਹੈ, ਉਹ ਮਰੀਜ਼ ਨੂੰ ਉਸਦੇ ਪਰਿਵਾਰ ਤੋਂ ਹੋਰ ਤਾਂ ਦੂਰ ਲੈ ਜਾਂਦੀ ਹੈ। ਅਗਰ ਸ਼ਰਾਬ ਨੂੰ ਲਾਂਭੇ ਰੱਖ ਦਿੱਤਾ ਜਾਵੇ ਤਾਂ ਹਮੇਸ਼ਾ ਪਰਿਵਾਰਕ ਜ਼ਿੰਦਗੀ ਦੀ ਤਬਾਹੀ ਦਾ ਜ਼ਿੰਮੇਵਾਰ ਸ਼ਰਾਬ ਦਾ ਬਲਕਿ ਕਈ ਵਾਰ ਉਸਦਾ ਆਦੀ ਵਿਅਕਤੀ ਹੀ ਨਹੀਂ ਹੁੰਦਾ ਸ਼ਰਾਬੀਪੁਣਾ, ਰਿਸ਼ਤੇ ਵਿੱਚ ਆਏ ਨਿਘਾਰ, ਦੇ ਨਤੀਜੇ ਵਜੋਂ ਹੀ ਹੋਂਦ ਵਿੱਚ ਆਇਆ ਹੁੰਦਾ ਹੈ। ਕਿਸੇ ਵੀ ਸ਼ਰਾਬੀ ਵਿਅਕਤੀ ਦੀ ਪਰਿਵਾਰਕ ਜ਼ਿੰਦਗੀ ਦਾ ਵਿਸ਼ਲੇਸ਼ਣ ਕਰਦੇ ਵਕਤ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਵਿਸ਼ਲੇਸ਼ਣ ਕਰਨ 34 -