ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲਾ ਤੀਸਰਾ ਵਿਅਕਤੀ ਸ਼ਰਾਬ ਪ੍ਰਤੀ ਆਪਣੇ ਨਿੱਜੀ ਦ੍ਰਿਸ਼ਟੀਕੋਣ ਦੇ ਕਾਰਨ ਇਕਤਰਫ਼ਾ ਵਿਸ਼ਲੇਸ਼ਣ ਹੀ ਕਰਦਾ ਹੈ ਜੋ ਉਸ ਰਿਸ਼ਤੇ ਨੂੰ ਸਮਝਣ ਅਤੇ ਸੁਲਝਾਉਣ ਵਿੱਚ ਸਹਾਈ ਹੋਣ ਦੀ ਬਜਾਇ ਹੋਰ ਮੁਸੀਬਤਾਂ ਉਤਪੰਨ ਕਰਦਾ ਹੈ। ਰਿਸ਼ਤਿਆਂ ਵਿੱਚ ਆਉਣ ਵਾਲੀ ਕੜਵਾਹਟ ਅਤੇ ਉਸਦੇ ਬੁਨਿਆਦੀ ਕਾਰਨਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਆਮ ਤੌਰ 'ਤੇ ਸਾਰੀ ਤਵੱਜੋ ਸ਼ਰਾਬ ਅਤੇ ਸ਼ਰਾਬੀ ‘ਤੇ ਕੇਂਦਰਤ ਹੋ ਜਾਂਦੀ ਹੈ ਅਤੇ ਸ਼ਰਾਬੀਪੁਣੇ ਦੀ ਸਮੱਸਿਆ ਵੀ ਹੋਰ ਗੰਭੀਰ ਹੋ ਜਾਂਦੀ ਹੈ। ਬਾਕੀਆਂ ਵਲੋਂ ਅਮੂਮਨ ਸਿਰਫ਼ ਸ਼ਰਾਬ ਛੱਡਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਨਾਲ ਸ਼ਰਾਬੀ ਨੂੰ ਲੱਗਦਾ ਹੈ ਕਿ ਉਸਦੀ ਮੁਸ਼ਕਿਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਅਤੇ ਉਸ ਅੰਦਰ ਗੁੱਸਾ ਪੈਦਾ ਹੁੰਦਾ ਹੈ ਅਤੇ ਇਹ ਗੁੱਸਾ ਉਸ ਨੂੰ ਹੋਰ ਪੀਣ ਜਾਂ ਹਿੰਸਾ ਕਰਨ ਲਈ ਉਕਸਾਉਂਦਾ ਹੈ। ਸ਼ਰਾਬ ਪੀਣ ਵਾਲੇ ਕਈ ਵਿਅਕਤੀ ਵੀ ਅਜਿਹੇ ਹੁੰਦੇ ਹਨ ਜੋ ਆਪਣੀਆਂ ਸਮੱਸਿਆਵਾਂ ਬਾਰੇ ਉਦੋਂ ਹੀ ਗੱਲ ਕਰਦੇ ਹਨ ਜਦੋਂ ਉਹ ਸ਼ਰਾਬ ਦੇ ਅਸਰ ਅਧੀਨ ਹੁੰਦੇ ਹਨ। ਉਸ ਵਕਤ ਦੂਸਰੇ ਉਸਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਉਸ ਨਾਲ ਉਦੋਂ ਹੀ ਗੱਲ ਕਰਾਂਗੇ ਜਦੋਂ ਉਹ ਸ਼ਰਾਬ ਬੰਦ ਕਰ ਦੇਵੇਗਾ ਜਾਂ ਸ਼ਰਾਬ ਦੇ ਅਸਰ ਅਧੀਨ ਨਹੀਂ ਹੋਵੇਗਾ। ਜਦੋਂ ਸ਼ਰਾਬ ਦਾ ਅਸਰ ਨਹੀਂ ਹੁੰਦਾ ਤਾਂ ਉਹ ਵਿਅਕਤੀ ਆਪਣੀਆਂ ਸਮੱਸਿਆਵਾਂ ਬਾਰੇ ਚੁੱਪ ਧਾਰ ਜਾਂਦਾ ਹੈ। ਬਹੁਤੇ ਅਜਿਹੇ ਹੁੰਦੇ ਹਨ ਕਿ ਉਹ ਅਜਿਹੀ ਗੱਲਬਾਤ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੀ ਘਬਰਾਹਟ ਤੋਂ ਡਰਦੇ ਹੋਏ ਆਪਣੀਆਂ ਮੁਸ਼ਕਿਲਾਂ ਬਾਰੇ ਗੱਲ ਕਰਨਾ ਨਹੀਂ ਚਾਹੁੰਦੇ । ਇਹ ਡੈਡਲਾਕ ਵਾਲੀ ਸਥਿਤੀ ਰਿਸ਼ਤਿਆਂ ਵਿਚਲੀ ਦੂਰੀ ਨੂੰ ਵਧਾਉਂਦੀ ਚਲੀ ਜਾਂਦੀ ਹੈ ਅਤੇ ਇੰਝ ਹੌਲੀ-ਹੌਲੀ ਆਪਸੀ ਭਰੋਸਾ ਘਟਦਾ ਘਟਦਾ ਖਤਮ ਹੋ ਜਾਂਦਾ ਹੈ ਅਤੇ ਇਸਦੀ ਜਗ੍ਹਾ ਇੱਕ ਦੂਸਰੇ ਪ੍ਰਤੀ ਸ਼ੱਕ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਘਰ-ਪਰਿਵਾਰ ਅਤੇ ਸਮਾਜ ਨਾਲ ਸਬੰਧਤ ਮਹੱਤਵਪੂਰਨ ਫ਼ੈਸਲੇ ਲੈਂਦਿਆਂ ਸ਼ਰਾਬੀ ਵਿਅਕਤੀ ਨੂੰ 35