ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਇਹ “ਦੁਤਕਾਰ ਉਸਨੂੰ ਦੁਬਾਰਾ ਸਮਾਜ ਨਾਲ ਜੁੜਨ ਲਈ ਪ੍ਰੇਰਿਤ ਕਰਨ ਦੀ ਬਜਾਏ ਉਸਦੇ ਮਨ ਵਿੱਚ ਅਲਿਹਦਗੀ ਦਾ ਅਹਿਸਾਸ ਭਰ ਦਿੰਦੀ ਹੈ ਅਤੇ ਸ਼ਰਾਬੀ ਅਤੇ ਪਰਿਵਾਰ, ਅਤੇ ਸ਼ਰਾਬੀ ਅਤੇ ਸਮਾਜ ਵਿਚਲੀ ਦੂਰੀ ਵਧਦੀ ਚਲੀ ਜਾਂਦੀ ਹੈ। ਤਥਾ ਕਥਿਤ ਸਮਾਜਿਕ ਮੁੱਖ-ਧਾਰਾ ਤੋਂ ਟੁੱਟੇ ਹੋਏ ਵਿਅਕਤੀ ਆਪਣੇ ਵਰਗੇ ਦੂਸਰੇ ਲੋਕ ਲੱਭ ਕੇ ਅਲੱਗ ਤਰ੍ਹਾਂ ਦਾ ਉਪ-ਸਮਾਜ ਜਾਂ ਉੱਪ- ਸਭਿਆਚਾਰ ਵਿਕਸਿਤ ਕਰ ਲੈਂਦੇ ਹਨ। ਵਿਆਹੁਤਾ ਜ਼ਿੰਦਗੀ ਉੱਤੇ ਸ਼ਰਾਬ ਦਾ ਅਸਰ ਜੰਗ ਜ਼ਾਹਿਰ ਹੈ। ਵਿਆਹੁਤਾ ਜ਼ਿੰਦਗੀ ਨਾਲ ਸੰਬੰਧਤ ਉਲਝਣਾਂ ਅਤੇ ਸ਼ਰਾਬ ਦਾ ਆਪਸ ਵਿੱਚ ‘ਗਧੀ-ਗੇੜ` ਵਾਲਾ ਹਿਸਾਬ ਹੈ। ਦੋਨੋਂ ਇੱਕ ਦੂਜੀ ਦਾ ਕਾਰਨ ਬਣਦੀਆਂ ਹਨ। ਸ਼ਰਾਬੀ ਵਿਅਕਤੀ ਦਾ ਇੱਕਲਾ ਜਾਂ ਤਲਾਕਸ਼ੁਦਾ ਹੋਣਾ ਉਸਦੇ ਠੀਕ ਹੋਣ ਵਿੱਚ ਵੱਡੀ ਰੁਕਾਵਟ ਮੰਨਿਆ ਜਾਂਦਾ ਹੈ। ਤਲਾਕਸ਼ੁਦਾ ਅਤੇ ਇਕੱਲੇ ਕਾਰੇ ਸ਼ਰਾਬੀਆਂ ਦੀ ਔਸਤ ਉਮਰ ਦੂਸਰਿਆਂ ਦੇ ਮੁਕਾਬਲੇ ਘੱਟ ਹੁੰਦੀ ਹੈ। ਜੀਵਨ ਸਾਥੀ, ਘਰ, ਬੱਚਿਆਂ ਅਤੇ ਸਮਾਜ ਨਾਲ ਜੁੜੇ ਹੋਣ ਦਾ ਅਹਿਸਾਸ ਸ਼ਰਾਬੀ ਨੂੰ ਠੀਕ ਹੋਣ ਲਈ ਪ੍ਰੇਰਿਤ ਕਰਦਾ ਹੈ ਅਤੇ ਇਹਨਾਂ ਸਭਨਾਂ ਦੀ ਮਦਦ ਨਾਲ ਉਹ ‘ਮੁੱਖ-ਧਾਰਾ ਵਿੱਚ ਵਾਪਸ ਵੀ ਆ ਜਾਂਦਾ ਹੈ। ਕੰਮ-ਕਾਜ ਉਪਰ ਅਸਰ Ma ਸ਼ਰਾਬੀ ਵਿਅਕਤੀ ਦਾ ਕਿੱਤਾ, ਸ਼ਰਾਬ ਦੀ ਬੀਮਾਰੀ ਦੇ ਅਸਰ ਤੋਂ ਬਚਿਆ ਨਹੀਂ ਰਹਿ ਸਕਦਾ। ਇਹ ਅਸਰ ਸਿੱਧਾ ਵੀ ਹੁੰਦਾ ਹੈ ਅਤੇ ਅਸਿੱਧਾ ਵੀ। ਸ਼ਰਾਬ ਪੀ ਕੇ ਗੱਡੀ ਚਲਾਉਣਾ, ਭਾਰੀ ਮਸ਼ੀਨਾਂ ਚਲਾਉਣਾ, ਸਿੱਧਾ-ਸਿੱਧਾ ਆਪਣੀ ਅਤੇ ਦੂਸਰਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਤੇ ਤੁੱਲ ਹੈ। ਬਾਹਰਲੇ ਮੁਲਕਾਂ ਵਿੱਚ ਇਸ ਕਰਕੇ ਇਸ ਪ੍ਰਤੀ ਬਹੁਤ ਸਖਤੀ ਵਰਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਸ਼ਰਾਬ ਪੀਣ ਵਾਲਿਆਂ ਨੂੰ ‘ਘੱਟ ਖਤਰਨਾਕ ਰਸਤੇ ਅਖਤਿਆਰ ਕਰਨ ਲਈ ਵੀ ਪ੍ਰੋ 36