ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਿਆ ਜਾਂਦਾ ਹੈ (ਜੇ ਪੀਣੀ ਹੀ ਹੈ ਤਾਂ ਇਸ ਤਰ੍ਹਾਂ ਪੀਓ ਕਿ ਉਸਦਾ | ਦੂਸਰਿਆਂ ਨੂੰ ਨੁਕਸਾਨ ਨਾ ਹੋਵੇ)। ਕਈ ਜ਼ਿਆਦਾ ਪੀਣ ਵਾਲੇ ਸਵੇਰੇ ਉਠ ਕੇ ਓਨੀ ਦੇਰ ਤੱਕ ਨਾਰਮਲ ਨਹੀਂ ਹੋ ਸਕਦੇ ਜਿੰਨੀ ਦੇਰ ਉਹ ਪੀ ਨਾ ਲੈਣ। ਅਜਿਹਾ ਉਨ੍ਹਾਂ ਦੇ ਸਰੀਰ ਵਿੱਚ ਅਲਕੋਹਲ ਦੀ ਘੱਟ ਰਹੀ ਮਾਤਰਾ ਕਰਕੇ ਹੁੰਦਾ ਹੈ। ਸਵੇਰੇ ਉਠਦੇ ਸਾਰ ਇਨ੍ਹਾਂ ਦਾ ਸਰੀਰ ਅਤੇ ਖਾਸ ਕਰਕੇ ਹੱਥ ਕੰਬਦੇ ਹਨ, ਜਿਸ ਕਰਕੇ ਉਹ ਕੋਈ ਕੰਮ ਕਰਨ ਦੇ ਸਮਰੱਥ ਨਹੀਂ ਰਹਿੰਦੇ ਜਿੰਨਾ ਚਿਰ ਸ਼ਰਾਬ ਨਾ ਪੀ ਲੈਣ। ਕਈ ਵਾਰ ਦੂਸਰੇ ਦਿਨ ਸਿਰ ਦਰਦ ਜਾਂ ਲੱਤਾਂ ਬਾਹਵਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਉਲਟੀਆਂ ਲੱਗ ਜਾਂਦੀਆਂ ਹਨ। ਔਸਤਨ ਸ਼ਰਾਬੀ ਵਿਅਕਤੀ ਬਾਕੀਆਂ ਨਾਲੋਂ ਜ਼ਿਆਦਾ ਛੁੱਟੀਆਂ ਲੈਂਦਾ ਹੈ — ਕਈ ਵਾਰੀ ਬਰੀਰ ਤਨਖਾਹ ਦੇ ਵੀ (ਜੋ ਵਿਅਕਤੀ ਮੁਲਾਜ਼ਮ ਹੈ। - ਯਾਦਾਸ਼ਤ ਉੱਪਰ ਅਸਰ ਹੋਣ ਨਾਲ ਵੀ ਕੰਮ ਕਾਰ 'ਤੇ ਬੁਰਾ ਅਸਰ ਪੈਣਾ ਸੁਭਾਵਕ ਹੈ। ‘ਬਲੈਕ ਆਊਟਾਂ ਦੇ ਕਾਰਨ ਕਈ ਵਾਰ ਕਈ ਮਹੱਤਵਪੂਰਨ ਲੈਣ ਦੇਣ ਯਾਦ ਨਹੀਂ ਰਹਿੰਦੇ ਅਤੇ ਵਪਾਰ ਆਦਿ ਵਿੱਚ ਘਾਟੇ ਦਾ ਕਾਰਨ ਬਣਦੇ ਹਨ। ਸ਼ਰਾਬੀ ਦੀ ਇਸ ਕਮਜ਼ੋਰੀ ਦਾ ਲਾਭ ਕਈ ਸ਼ਾਤਰ ਲੋਕ ਉਠਾ ਲੈਂਦੇ ਹਨ। ਖਰਾਬ ਕਾਰਨ ਹੋਣ ਵਾਲੀਆਂ ਬੀਮਾਰੀਆਂ ਜਿਗਰ ਦੀ ਬੀਮਾਰੀ ਜਦੋਂ ਸਿਰੋਸਿਸ ਦਾ ਰੂਪ ਧਾਰਨ ਕਰ ਜਾਂਦੀ ਹੈ ਤਾਂ ਵਿਅਕਤੀ ਕੁਝ ਵੀ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। - ਕਈ ਉਘੇ ਲੇਖਕਾਂ ਦੀਆਂ ਉਦਾਹਰਨਾਂ ਸਾਡੇ ਸਾਮ੍ਹਣੇ ਹਨ - ਜੇ ਉਹ ਸ਼ਰਾਬ ਦੇ ਸ਼ਿਕਾਰ ਨਾ ਹੋਏ ਹੁੰਦੇ ਤਾਂ ਪਤਾ ਨਹੀਂ ਸਾਡਾ ਸਾਹਿਤ ਹੋਰ ਕਿੰਨਾ ਅਮੀਰ ਹੋ ਗਿਆ ਹੁੰਦਾ। ਘਟੀਆ ਤੇ ਮਿਥਾਈਲ ਮਿਲੀ ਹੋਈ ਸ਼ਰਾਬ ਤੇ ਸਪਿਰਿਟ ਪੀਣ ਨਾਲ ਕਿੰਨੇ ਹੀ ਵਿਅਕਤੀ ਅੱਖਾਂ ਦੀ ਰੌਸ਼ਨੀ ਗਵਾ ਬੈਠਦੇ ਹਨ। ਅਜਿਹੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਖਬਰ ਅਕਸਰ ਆਉਂਦੀ ਰਹਿੰਦੀ ਹੈ।