ਇਹ ਵਰਕਾ ਤਸਦੀਕ ਕੀਤਾ ਗਿਆ ਏ
ਆਰਥਕ ਨੁਕਸਾਨ
ਜਿਥੇ ਸ਼ਰਾਬ ਦੀ ਵਿਕਰੀ ਕੇਂਦਰੀ ਤੇ ਪ੍ਰਦੇਸ਼ਕ ਸਰਕਾਰਾਂ ਲਈ ਆਮਦਨ ਦਾ ਇੱਕ ਵੱਡਾ ਸੋਮਾ ਹੈ ਉਥੇ ਉਪਭੋਗਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੰਗਾਲੀ ਦਾ ਇੱਕ ਵੱਡਾ ਕਾਰਨ ਹੈ। ਸ਼ਰਾਬ ਦੇ ਕਾਰਨ ਹੋਣ ਵਾਲੇ ਸਿੱਧੇ ਤੇ ਅਸਿੱਧੇ ਖਰਚ (ਸੜਕੀ ਤੇ ਉਦਯੋਗਿਕ ਦੁਰਘਟਨਾਵਾਂ, ਹਸਪਤਾਲਾਂ ਦਾ ਖਰਚ, ਕਾਮਿਆਂ ਤੇ ਅਫ਼ਸਰਾਂ ਦੀ ਗ਼ੈਰਹਾਜ਼ਰੀ ਕਾਰਨ ਹੋਣ ਵਾਲਾ ਨੁਕਸਾਨ, ਝਗੜਿਆਂ ਕਾਰਨ ਕਚਿਹਰੀਆਂ ਵਿੱਚ ਹੋਣ ਵਾਲਾ ਖਰਚ ਆਦਿ ਜੋੜ ਕੇ ਤੁਲਨਾ ਕੀਤੀ ਜਾਵੇ ਤਾਂ ਕਿਸੇ ਵੀ ਪ੍ਰਾਂਤ ਲਈ ਇਹ ਇੱਕ ਬਹੁਤ ਮਹਿੰਗਾ ਸੌਦਾ ਸਾਬਤ ਹੋਵੇਗਾ - ਪਰ ਕਿਹੜੀ ਸਰਕਾਰ ਨੂੰ ਅਜਿਹੀ ਚਿੰਤਾ ਹੈ?