ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਰਾਜ਼ੀ ਨਹੀਂ ਹੁੰਦਾ। ਮਾਨਸਿਕ ਵਰਤਾਰਿਆਂ ਬਾਰੇ ਜਾਣਕਾਰ ਮਾਹਿਰ ਜਾਂ ਕੋਈ ਵੀ ਸਿਆਣਾ ਆਦਮੀ ਬੜੀ ਇਹਤਿਆਤ ਨਾਲ ਮਰੀਜ਼ ਨੂੰ ਆਪਣੀ ਸਮੱਸਿਆ ਕਬੂਲਣ ਵਿੱਚ ਮਦਦ ਕਰਦਾ ਹੈ। “ਤੂੰ ਇਲਾਜ ਵਾਸਤੇ ਚੱਲਦਾ ਹੈ ਕਿ ਨਹੀਂ!' ... ਵਾਲੀ ਪਹੁੰਚ ਇਲਾਜ ਲਈ ਮਦਦਗਾਰ ਸਾਬਤ ਨਹੀਂ ਹੁੰਦੀ। ਧਮਕੀ ਦੇ ਕੇ ਮਰੀਜ਼ ਨੂੰ ਇਲਾਜ ਲਈ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਪੜਾਅ ਨੂੰ ਪਾਰ ਕਰਨ ਲਈ ਮਰੀਜ਼ ਨਾਲ ਸੁਚਾਰੂ ਰਾਬਤਾ ਬਨਾਉਣਾ ਜ਼ਰੂਰੀ ਹੁੰਦਾ ਹੈ ਅਤੇ ਇਹ ਜ਼ਰੂਰੀ ਹੁੰਦਾ ਹੈ ਕਿ ਸ਼ੁਰੂ ਵਿੱਚ ਸਿੰਧੇ ਸਿੱਧੇ ਸ਼ਰਾਬ ਤੋਂ ਗੱਲਬਾਤ ਨਾ ਸ਼ੁਰੂ ਕੀਤੀ ਜਾਵੇ ਅਤੇ ਉਸਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੀ ਗੱਲਬਾਤ ਦਾ ਆਧਾਰ ਬਣਾਇਆ ਜਾਵੇ। ਡਾਕਟਰ ਜਾਂ ਕਾਊਂਸਲਰ ਦਾ ਪੂਰੀ ਤਰ੍ਹਾਂ ਨਿਰਪੱਖ, ਪ੍ਰਚਾਰ, ਪ੍ਰਵਿਰਤੀ ਤੋਂ ਰਹਿਤ ਅਤੇ ਸਹਿਣਸ਼ੀਲ ਸਰੋਤਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਉਹ ਮਰੀਜ਼ ਦੇ ਵਿਉਹਾਰ 'ਤੇ ਕਿਸੇ ਤਰ੍ਹਾਂ ਦੀ ਟੀਕਾ-ਟਿੱਪਣੀ ਕਰਨ ਤੋਂ ਗੁਰੇਜ਼ ਕਰੋ। ਇੱਕ ਔਡਾ ਕਾਰੋਬਾਰੀ (ਪ੍ਰੋਫ਼ੈਸ਼ਨਲ) ਰਿਸ਼ਤਾ ਬਣ ਜਾਣ ਤੋਂ ਬਾਅਦ ਮਰੀਜ਼ ਨੂੰ ਉਸਦੀਆਂ ਸ਼ਰਾਬ ਨਾਲ ਸਬੰਧਤ ਮੁਸ਼ਕਿਲਾਂ ਦੇ ਰੂਬਰੂ ਕਰਵਾਇਆ ਜਾ ਸਕਦਾ ਹੈ। ਨਾ 3. MA ਸ਼ਰਾਬ ਪੀਣ ਵਾਲੇ ਵਿਅਕਤੀ ਆਪਣੀਆਂ ਸ਼ਰਾਬ ਨਾਲ ਸਬੰਧਤ ਮੁਸ਼ਿਕਲਾਂ ਨੂੰ ਜਾਂ ਤਾਂ ਬਿਲਕੁਲ ਹੀ ਨਕਾਰ ਦਿੰਦੇ ਹਨ ਜਾਂ ਫਿਰ ਬਹੁਤ ਘਟਾ ਕੇ ਦੇਖਦੇ ਹਨ। ਬੋਤਲ ਰੋਜ਼ਾਨਾ ਪੀਣ ਵਾਲਾ ਮਰੀਜ਼ ਆਪਣੀ ਮਾਤਰਾ ਨੂੰ ਪੈਰਾਂ ਵਿੱਚ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਉਹ ਤਾਂ ਸਿਰਫ਼ ਤਿੰਨ ਚਾਰ ਪੈੱਗ ਹੀ ਪੀਂਦਾ ਹੈ। ਹੋਰ ਘੋਖਣ 'ਤੇ ਪਤਾ ਚੱਲੇਗਾ ਕਿ ਉਸਦਾ ਇੱਕ ਪੌਂਗ ਪਊਏ ਦਾ ਹੁੰਦਾ ਹੈ। ਇਸੇ ਤਰ੍ਹਾਂ ਮਾਇਕ ਮੁਸ਼ਕਿਲਾਂ, ਘਰੇਲੂ ਕਲੇਸ਼ ਅਤੇ ਡਿਗਦੀ ਹੋਈ ਸਿਹਤ ਨੂੰ ਵੀ ਮਰੀਜ਼ ਸ਼ਰਾਬ ਨਾਲ ਜੋੜ ਕੇ ਦੇਖਣ ਤੋਂ ਇਨਕਾਰੀ ਹੁੰਦਾ ਹੈ। ਕਈ ਤਾਂ ਸਗੋਂ ਇਨ੍ਹਾਂ ਸਮੱਸਿਆਵਾਂ ਨੂੰ ਪੀਣ ਦਾ ਕਾਰਨ ਦੱਸਦੇ ਹਨ। ਇਹ 'ਮੈਂ ਨਾ ਮਾਨੇ ਵਾਲੀ ਮਾਨਸਿਕ ਪ੍ਰਵਿਰਤੀ ਦਾ ਹੀ ਹਿੱਸਾ ਹੈ। ਕਾਊਂਸਲਿੰਗ