ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਹੀਂ ਇਸ ਵਿਉਹਾਰ ਅਤੇ ਸੋਚ ਵਿੱਚ ਆਉਣ ਵਾਲੀ ਹਾਂ-ਪੱਖੀ ਤਬਦੀਲੀ ਇਲਾਜ ਦਾ ਮੁੱਢ ਬੰਨ੍ਹਦੀ ਹੈ ਅਤੇ ਇਸ ਤੋਂ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਜੇਕਰ ਇਸ ਪੜਾਅ ਨੂੰ ਨਜ਼ਰ ਅੰਦਾਜ਼ ਕਰ ਕੇ ਸਿਰਫ਼ 'ਮੈਡੀਕਲ ਮਾਡਲ ਮੁਤਾਬਕ ਇਲਾਜ ਕੀਤਾ ਜਾਂਦਾ ਹੈ ਤਾਂ ਅਕਸਰ ਮਰੀਜ਼ ਕੁਝ ਸਮੇਂ ਬਾਅਦ ਫਿਰ ਪੀਣੀ ਸ਼ੁਰੂ ਕਰ ਦਿੰਦਾ ਹੈ ਅਤੇ ਹਾਲਾਤ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ। 2. ਠੀਕ ਅੰਦਰੂਨੀ ਪ੍ਰੇਰਨਾਂ ਦੀ ਘਾਟ : ਸ਼ਰਾਬ 'ਤੇ ਨਿਰਭਰ ਵਿਅਕਤੀ ਲਈ ਸ਼ਰਾਬ ਛੱਡਣ ਦਾ ਮਤਲਬ ਹੈ ਆਪਣੀ ਪੂਰੀ ਜੀਵਨ ਸ਼ੈਲੀ ਤਬਦੀਲ ਕਰਨਾ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਆਪਣੇ ਆਲੇ –ਦੁਆਲੇ ਅਤੇ ਆਪਣੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਨਜਿੱਠਣ ਦਾ ਢੰਗ ਵੀ ਬਦਲਿਆ ਜਾਵੇ। ਅਜਿਹਾ ਕਰਨ ਲਈ ਮਰੀਜ਼ ਨੂੰ ਅੰਦਰੂਨੀ ਪ੍ਰੇਰਨਾ ਦੀ ਲੋੜ ਹੁੰਦੀ ਹੈ, ਜਿਸਦੀ ਘਾਟ ਇਲਾਜ ਵਿੱਚ ਵੱਡੀ ਰੁਕਾਵਟ ਬਣਦੀ ਹੈ। ਸਿਰਫ਼ ਕੁਝ ਹਾਲਾਤਾਂ ਦੀ ਮਜਬੂਰੀ ਜਾਂ ਦੂਸਰਿਆਂ ਦੇ ਜ਼ੋਰ ਪਾਉਣ ਤੇ ਇਲਾਜ ਕਰਵਾਉਣ ਵਾਲਾ ਮਰੀਜ਼ ਅਕਸਰ ਇਲਾਜ ਕਰ ਰਹੀ ਟੀਮ ਨੂੰ ਪੂਰਾ ਸਹਿਯੋਗ ਨਹੀਂ ਦਿੰਦਾ ਅਤੇ ਇਲਾਜ ਅੱਧਵਾਟੇ ਛੱਡ ਦਿੰਦਾ ਹੈ। ਜੀਵਨ ਵਿੱਚ ਕਿਸੇ ਮਕਸਦ ਦੀ ਅਣਹੋਂਦ ਪ੍ਰੇਰਨਾਂ ਦੀ ਅਣਹੋਂਦ ਦਾ ਮੁੱਖ ਕਾਰਨ ਹੁੰਦੀ ਹੈ। 3. ਪਰਿਵਾਰ ਦੇ ਅਤੇ ਸਮਾਜਕ ਸਹਿਯੋਗ ਅਤੇ ਸਹਾਰੇ ਦੀ ਘਾਟ : ਅੰਦਰੂਨੀ ਪ੍ਰੇਰਨਾ ਅਤੇ ਮਜ਼ਬੂਤੀ ਤੋਂ ਬਾਅਦ ਪਰਿਵਾਰ ਦੇ ਦੂਸਰੇ ਮੈਂਬਰਾਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਆਦਿ ਦਾ ਸਹਿਯੋਗ ਅਤੇ ਸਹਾਰਾ ਵੀ ਇਲਾਜ ਲਈ ਜ਼ਰੂਰੀ ਹੈ। ਇਕੱਲਿਆਂ ਜ਼ਿੰਦਗੀ ਬਿਤਾਉਣ ਵਾਲੇ ਸ਼ਰਾਬ ਦੇ ਮਰੀਜ਼ਾਂ ਦਾ ਇਲਾਜ ਘੱਟ ਕਾਮਯਾਬ ਹੁੰਦਾ ਹੈ। ਦੁਬਾਰਾ ਮਰੀਜ਼ ਬਣਨ ਦੀ ਸੰਭਾਵਨਾ ਛੜਿਆਂ, ਇਕੱਲੇ ਰਹਿ ਰਹੇ ਵਿਅਕਤੀਆਂ ਵਿੱਚ ਜ਼ਿਆਦਾ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੇ ਪਰਿਵਾਰਕ ਜਾਂ ਸਮਾਜਕ ਸਹਿਯੋਗ ਦੀ ਘਾਟ ਮਰੀਜ਼ ਨੂੰ ਅਲਹਿਦਗੀ ਦੇ ਅਹਿਸਾਸ (ਏਲੀਅਨੇ ਸਨ। ਨਾਲ ਭਰ ਦਿੰਦੀ ਹੈ ਅਤੇ ਇਹ ਅਹਿਸਾਸ ਉਸਨੂੰ ਇਲਾਜ F 42