ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਾਬ ਛੱਡਣ ਉਪਰੰਤ ਉਸ ਬੀਮਾਰੀ ਦੇ ਭਿਅੰਕਰ ਰੂਪ ਵਿੱਚ ਉਜਾਗਰ ਹੋਣ ਦਾ ਡਰ ਮਰੀਜ਼ ਨੂੰ ਸ਼ਰਾਬ ਛੱਡਣ ਲਈ ਤਿਆਰ ਹੋਣ ਤੋਂ ਰੋਕ ਦਿੰਦਾ ਹੈ। ਮਰੀਜ਼ ਦਾ ਭਰੋਸਾ ਜਿੱਤ ਕੇ ਸ਼ਰਾਬ ਦੇ ਨਾਲ ਨਾਲ ਉਸਦੀ ਮਾਨਸਿਕ ਬੀਮਾਰੀ ਦਾ ਇਲਾਜ ਵੀ ਨਾਲ ਹੀ ਸ਼ੁਰੂ ਕਰ ਕੇ ਇਸ ਅਰਚਨ ਤੇ ਕਾਬੂ ਪਾਇਆ ਜਾ ਸਕਦਾ ਹੈ। ਤੋਂ 6. ਪਿਛਲਾ ਤਜਰਬਾ : ਹੋ ਸਕਦਾ ਹੈ ਕਿ ਮਰੀਜ਼ ਨੇ ਪਹਿਲਾਂ ਵੀ ਇਲਾਜ ਕਰਵਾਇਆ ਹੋਵੇ ਪਰ ਉਹ ਇਲਾਜ ਸਫ਼ਲ ਨਾ ਹੋਇਆ ਹੋਵੇ। ਕਈ ਮਰੀਜ਼ ਬਿਨਾ ਇਲਾਜ ਦੇ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰਦੇ ਹਨ। ਉਹ ਡਿਨੀਰੀਅਮ ਟਰੰਮਰਜ਼ ਜਾਂ ਮਿਰਗੀ ਦੇ ਦੌਰੇ ਦੇ ਸ਼ਿਕਾਰ ਹੋ ਜਾਂਦੇ ਹਨ (ਜ਼ਿਆਦਾ ਸ਼ਰਾਬ ਪੀਣ ਵਾਲੇ ਇੱਕ ਦਮ ਬਿਨਾ ਇਲਾਜ ਸ਼ਰਾਬ ਛੱਡ ਦੇਣ ਤਾਂ ਇਹ ਦੋਨੋਂ ਕਿਸਮ ਦੀਆਂ ਖਤਰਨਾਕ ਅਲਾਮਤਾਂ ਜਨਮ ਲੈ ਸਕਦੀਆਂ ਹਨ। ਇਹ ਡਰ ਉਨ੍ਹਾਂ ਨੂੰ ਦੁਬਾਰਾ ਸ਼ਰਾਬ ਛੱਡਣ ਦਾ ‘ਰਿਸਕ' ਲੈਣ ਤੋਂ ਰੋਕਦਾ ਹੈ। ਇਸੇ ਤਰ੍ਹਾਂ ਪਹਿਲਾਂ ਦਾ ਅਸਫਲ ਇਲਾਜ ਅਤੇ ਇਲਾਜ ਦੌਰਾਨ ਹੋਣ ਵਾਲੇ ਕੌੜੇ ਅਨੁਭਵ ਉਸਨੂੰ ਦੁਬਾਰਾ ਇਲਾਜ ਵਾਸਤੇ ਆਉਣ ਤੋਂ ਰੋਕ ਸਕਦੇ ਹਨ। ਕਈ ਮਰੀਜ਼ ਇਹ ਕਹਿੰਦੇ ਸੁਣੇ ਗਏ ਹਨ, ਪਹਿਲਾਂ ਦੇਖ ਤਾ ਲਿਆ ਇਲਾਜ ਕਰਾ ਕੇ, ਕੀ ਫ਼ਾਇਦਾ ਐਵੇਂ ਵਕਤ ਬਰਬਾਦ ਕਰਨ ਦਾ 7. ਅਧੂਰੀ ਜਾਣਕਾਰੀ : ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ। ਜਨ-ਸੰਚਾਰ ਤੋਂ ਕਈ ਵਾਰ ਅਧੂਰੀ ਜਾਣਕਾਰੀ ਹੀ ਮਰੀਜ਼ ਦੇ ਪੱਲੇ ਪੈਂਦੀ ਹੈ। ਸ਼ਰਾਬ ਦੇ ਕੁਝ ‘ਚੰਗੇ ਅਸਰ ਇਸਤੇਮਾਲ ਨਾਲ ਸਬੰਧਤ ਬਾਕੀ ਤੱਥਾਂ ਨੂੰ ਨਾ ਗੌਲਦੇ ਹੋਏ) ਹੋਣ ਦੀ ਜਾਣਕਾਰੀ ਮਰੀਜ਼ ਇਲਾਜ ਵਾਸਤੇ ਰਾਜ਼ੀ ਹੋਣ ਤੋਂ ਰੋਕ ਸਕਦੀ ਹੈ। ਇਲਾਜ ਸਬੰਧੀ ਵੀ ਕਈ ਮਰੀਜ਼ਾਂ ਨੂੰ ਭਰਮ-ਭੁਲੇਖੇ ਹੋ ਸਕਦੇ ਹਨ। ਜਿਵੇਂ ਡਾਈਸਲਫ਼ਾਈਰਾਮ ਇੱਕ ਐਸੀ ਦਵਾਈ ਹੈ ਜਿਹੜੀ ਕੁਝ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਅਤੇ ਇਸਦੇ ਨਾਲ ਜੋ ਸ਼ਰਾਬ ਪੀਤੀ ਜਾਵੇ ਤਾਂ ਮਰੀਜ਼ ਨੂੰ ਕਾਫ਼ੀ ਤਕਲੀਫ਼ ਹੁੰਦੀ ਹੈ। ਹਾਲਾਂਕਿ ਇਹ ਸੰਭਾਵਨਾ